ਬਹੁਚਰਚਿਤ ਏਅਰ ਹੋਸਟੈੱਸ ਖ਼ੁਦਕੁਸ਼ੀ ਮਾਮਲਾ : ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਅੱਜ ਹੋਵੇਗੀ ਸੁਣਵਾਈ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਹਨ ਮਾਮਲੇ 'ਚ ਮੁੱਖ ਦੋਸ਼ੀ 

punjabi news

5 ਅਗਸਤ 2012 ਨੂੰ ਗੀਤਿਕਾ ਨੇ ਘਰ ਵਿਚ ਫਾਹਾ ਲਗਾ ਕੇ ਕੀਤੀ ਸੀ ਖ਼ੁਦਕੁਸ਼ੀ 

ਨਵੀਂ ਦਿੱਲੀ : ਬਹੁਚਰਚਿਤ ਏਅਰ ਹੋਸਟੈੱਸ ਖ਼ੁਦਕੁਸ਼ੀ ਮਾਮਲੇ ਵਿਚ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਮੁੱਖ ਦੋਸ਼ੀ ਹਨ। ਕੋਰਟ ਦੇ ਫ਼ੈਸਲੇ 'ਤੇ ਸਾਬਕਾ ਗ੍ਰਹਿ ਰਾਜ ਮੰਤਰੀ ਦਾ ਸਿਆਸੀ ਭਵਿੱਖ ਵੀ ਤੈਅ ਹੋਵੇਗਾ।

ਇਹ ਵੀ ਪੜ੍ਹੋ: ਮਣੀਪੁਰ ਘਟਨਾ 'ਤੇ PM ਮੋਦੀ ਦਾ ਬਿਆਨ - ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੈ

ਦਰਅਸਲ ਗੋਪਾਲ ਕਾਂਡਾ ਦੀ ਏਅਰਲਾਈਨਜ਼ 'ਚ ਏਅਰ ਹੋਸਟੈੱਸ ਵਜੋਂ ਕੰਮ ਕਰਨ ਵਾਲੀ ਗੀਤਿਕਾ ਨੇ 5 ਅਗਸਤ 2012 ਨੂੰ ਅਸ਼ੋਕ ਵਿਹਾਰ ਸਥਿਤ ਅਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਖ਼ੁਦਕੁਸ਼ੀ ਨੋਟ ਵਿਚ ਇਸ ਕਦਮ ਲਈ ਕਾਂਡਾ ਅਤੇ ਅਪਣੀ ਐਮ.ਡੀ.ਐਲ.ਆਰ. ਕੰਪਨੀ ਵਿਚ ਇੱਕ ਸੀਨੀਅਰ ਮੈਨੇਜਰ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਹ ਵੀ ਪੜ੍ਹੋ: ਮਣੀਪੁਰ 'ਚ 2 ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁੰਮਾਇਆ, ਸਮੂਹਿਕ ਬਲਾਤਕਾਰ ਦਾ ਦੋਸ਼

ਇਸ ਮਾਮਲੇ ਵਿਚ ਕਾਂਡਾ ਨੂੰ 18 ਮਹੀਨੇ ਜੇਲ ਵਿਚ ਰਹਿਣਾ ਪਿਆ ਸੀ। ਹਾਈ ਕੋਰਟ ਵਲੋਂ ਸਹਿ-ਦੋਸ਼ੀ ਅਰੁਣਾ ਚੱਢਾ ਨੂੰ ਮਿਲੀ ਜ਼ਮਾਨਤ ਦੇ ਆਧਾਰ ’ਤੇ ਮਾਰਚ 2014 ਵਿਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਗੀਤਿਕਾ ਦੀ ਮੌਤ ਤੋਂ ਕਰੀਬ ਛੇ ਮਹੀਨੇ ਬਾਅਦ ਉਸ ਦੀ ਮਾਂ ਅਨੁਰਾਧਾ ਸ਼ਰਮਾ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।
ਗੀਤਿਕਾ ਸ਼ਰਮਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਗੋਪਾਲ ਕਾਂਡਾ ਵਿਰੁਧ ਆਈ.ਪੀ.ਸੀ. ਦੀ ਧਾਰਾ 376, 377 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਇਲਾਵਾ ਪੁਲਿਸ ਨੇ ਉਸ ਵਿਰੁਧ ਆਈ.ਪੀ.ਸੀ. ਦੀ ਧਾਰਾ 120ਬੀ, 201, 466, 468 ਅਤੇ 469 ਤਹਿਤ ਵੀ ਕੇਸ ਦਰਜ ਕੀਤਾ ਸੀ।