UK: ਕਿੰਗ ਦੇ ਨਾਂ ਨਾਲ ਜਾਰੀ ਕੀਤੇ ਗਏ ਪਹਿਲੇ‘ਹਿਜ ਮੈਜੇਸਟੀ” ਲਿਖੇ ਬ੍ਰਿਟਿਸ਼ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

1952 ਤੋਂ ਬਾਅਦ ਹੁਣ ਕਿੰਗ ਚਾਰਲਸ ਤੀਜੇ ਦੇ ਹਿੱਸੇ ਇਹ ਮਾਣ ਆਇਆ ਹੈ।

photo

 

ਲੰਡਨ:  ਇੰਗਲੈਂਡ ਵਿਚ ਕਿੰਗ ਚਾਰਲਸ ਦੇ ਨਾਂ 'ਤੇ ਜਾਰੀ ਕੀਤੇ ਗਏ ਪਹਿਲੇ ਬ੍ਰਿਟਿਸ਼ ਪਾਸਪੋਰਟ ਇਸ ਹਫ਼ਤੇ ਜਾਰੀ ਕੀਤੇ ਹੋ ਰਹੇ ਹਨ। ਪਹਿਲਾਂ ਇਹ ਪਾਸਪੋਰਟ ਮਰਹੂਮ “ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਨਾਂ ਨਾਲ ‘ਹਰ ਮੈਜੇਸਟੀ ਨਾਂ ਲਿਖੇ ਵਾਲੇ ਸਨ ਅਤੇ ਹੁਣ ਨਵੇਂ ਪਾਸਪੋਰਟਾਂ ’ਤੇ ‘ਹਿਜ਼ ਮੈਜੇਸਟੀ' 'ਸ਼ਬਦ ਦੀ ਵਰਤੋਂ ਹੋਵੇਗੀ।

ਇਹ ਵੀ ਪੜ੍ਹੋ: ਅਹਿਮਦਾਬਾਦ 'ਚ ਇਸਕਾਨ ਫਲਾਈਓਵਰ 'ਤੇ ਭਿਆਨਕ ਸੜਕ ਹਾਦਸਾ, 9 ਦੀ ਮੌਤ 

ਜ਼ਿਕਰਯੋਗ ਹੈ ਕਿ ਮਰਹੂਮ ਮਹਾਰਾਣੀ ਦੇ ਨਾਂ ’ਤੇ ਇਸ ਸਾਲ ਪਹਿਲਾਂ ਹੀ 50 ਲੱਖ ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਹਨ। ਪਾਸਪੋਰਟਾਂ ’ਤੇ ‘ਹਿਜ ਮੈਜੇਸਟੀ' ਆਖਰੀ ਵਾਰ ਕਿੰਗ ਜਾਰਜ 6ਵੇਂ ਦੇ ਰਾਜ ਦੌਰਾਨ ਲਿਖਿਆ ਜਾਂਦਾ ਸੀ ਤੇ 1952 ਤੋਂ ਬਾਅਦ ਹੁਣ ਕਿੰਗ ਚਾਰਲਸ ਤੀਜੇ ਦੇ ਹਿੱਸੇ ਇਹ ਮਾਣ ਆਇਆ ਹੈ।

ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਰਾਏਗੜ੍ਹ 'ਚ ਖਿਸਕੀ ਜ਼ਮੀਨ, ਮਲਬੇ 'ਚ ਦਬੇ ਕਰੀਬ 48 ਘਰ

ਦੱਸਣਯੋਗ ਹੈ ਕਿ ਅਗਲੇ ਸਾਲ ਤੋਂ ਬੈਂਕ ਨੋਟ ਬਦਲਣੇ ਸ਼ੁਰੂ ਹੋ ਜਾਣਗੇ। ਪੁਰਾਣੇ ਪਾਸਪੋਰਟ ਉਦੋਂ ਤੱਕ ਚੱਲਦੇ ਰਹਿਣਗੇ ਜਦ ਤੱਕ ਉਨ੍ਹਾਂ ਦੀ ਮਿਆਦ ਪੁੱਗਣ ਦੀ ਮਿਤੀ ਖ਼ਤਮ ਨਹੀਂ ਹੋ ਜਾਂਦੀ।

ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਸਾਂਸਦ ਬਲਬੀਰ ਸਿੰਘ ਸੀਚੇਵਾਲ ਨੇ ਮਾਨਸੂਨ ਇਜਲਾਸ 'ਚੋਂ ਲਈ ਛੁੱਟੀ