ਬਰਤਾਨੀਆਂ ਦੇ ਪਹਿਲੇ ਸਿੱਖ ਡਾਕਟਰ ਮਨਜੀਤ ਸਿੰਘ ਰਿਆਤ ਦੀ ਕੋਰੋਨਾ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੰਸਦ ਮੈਂਬਰਾਂ, ਪੰਥਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ 

File Photo

ਲੰਡਨ (ਸਰਬਜੀਤ ਸਿੰਘ ਬਨੂੜ) - ਸਿੱਖਾਂ ਦੀ ਜਾਣੀ ਪਹਿਚਾਣੀ ਹਸਤੀ ਤੇ ਪਹਿਲੇ ਸਿੱਖ ਡਾਕਟਰ ਮਨਜੀਤ ਸਿੰਘ ਰਿਆਤ ਦੀ ਕੋਵਿਡ -19 ਨਾਲ ਮੌਤ ਹੋ ਗਈ। ਸੰਸਦ ਮੈਂਬਰਾਂ , ਪੰਥਕ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਰਬੀ ਐਂਡ ਬਰਟਨ ਦੇ ਯੂਨੀਵਰਸਿਟੀ ਹਸਪਤਾਲਾਂ ਵਿਚ ਐਮਰਜੈਂਸੀ ਮੈਡੀਸਨ ਸਲਾਹਕਾਰ ਮਨਜੀਤ ਸਿੰਘ ਰਿਆਤ ਦੀ ਮੌਤ ਸਿੱਖ ਕੋਮ ਤੇ ਐਨ ਐਚ ਐਸ ਨੂੰ ਇੱਕ ਬਹੁਤ ਵੱਡਾ ਘਾਟਾ ਹੈ।

ਡਾਕਟਰ ਮਨਜੀਤ ਸਿੰਘ ਰਿਆਤ ਪਹਿਲੇ ਐਮਰਜੈਸੀ ਸਲਾਹਕਾਰ ਡਾਕਟਰ ਸਨ ਜਿਨਾਂ ਦੀ ਡਰਬੀ ਸ਼ਹਿਰ ਦੇ ਰਾਇਲ ਹਸਪਤਾਲ ਵਿਚ ਕੋਵਿਡ -19 ਦੀ ਭਿਆਨਕ ਬੀਮਾਰੀ ਕਾਰਨ ਮੋਤ ਹੋ ਗਈ।  ਰਾਇਲ ਡਰਬੀ ਹਸਪਤਾਲ ਅਤੇ ਯੂਨੀਵਰਸਿਟੀ ਦੇ ਡਰਬੀ ਅਤੇ ਬਰਟਨ ਦੇ ਹਸਪਤਾਲਾਂ ਨੇ ਕਿਹਾ ਕਿ ਡਾਕਟਰ ਰਿਆਤ ਦੀ ਮੌਤ ਨਾਲ ਟਰੱਸਟ ਅਤੇ ਵਿਸ਼ਾਲ ਐਨਐਚਐਸ ਨੇ ਇੱਕ ਬਹੁਤ ਸਤਿਕਾਰਯੋਗ ਸਹਿਯੋਗੀ ਗੁਆ ਦਿੱਤਾ ਹੈ।

ਸਲੋਹ ਦੇ ਪਹਿਲੇ ਸਿੱਖ ਸੰਸਦ ਮੈਂਬਰ ਸ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸ ਮਨਜੀਤ ਸਿੰਘ ਰਿਆਤ ਐਨਐਚਐਸ ਦੇ ਹੀਰੋ ਸੀ। ਇਸ ਦੁਖਦਾਈ ਖ਼ਬਰ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਹੈ। ਸੰਸਦ ਮੈਂਬਰ ਡੈਬੀ ਇਬਰਾਹਿਮ, ਬਰਮਿੰਘਮ ਤੋਂ ਸੰਸਦ ਮੈਂਬਰ ਪ੍ਰੀਤ ਕੋਰ ਗਿੱਲ, ਸਾਊਥਾਲ ਦੇ ਸੰਸਦ  ਮੈਬਰ ਵਾਰਿੰਦਰ ਸ਼ਰਮਾ ਡਾਕਟਰ ਮਨਜੀਤ ਸਿੰਘ ਮਾਠੜੂ, ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁਖੀ ਸ ਗੁਰਮੇਲ ਸਿੰਘ ਮੱਲੀ,

ਸ ਪਰਮਜੀਤ ਸਿੰਘ ਕੁਲਾਰ , ਸ ਜੋਗਿੰਦਰ ਸਿੰਘ ਬੱਲ, ਬ੍ਰਿਟਿਸ ਸਿੱਖ ਕੋਸ਼ਿਲ ਦੇ ਜਨਰਲ ਸਕੱਤਰ ਸ ਤਰਸੇਮ ਸਿੰਘ ਦਿਉਲ, ਭਾਈ ਕੁਲਵੰਤ ਸਿੰਘ ਮੁੱਠਡਾ,  ਸ ਰਜਿੰਦਰ ਸਿੰਘ ਪੁਰੇਵਾਲ ਨੇ ਸ ਰਿਆਤ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ  ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਡਾਕਟਰ ਰਿਆਤ ਦੀ ਮੌਤ ਨਾਲ ਸਿੱਖ ਕੋਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।