ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਬੱਚੀ ਨੂੰ ਜਨਮ-ਵਧਾਈਆਂ ਦਾ ਸਿਲਸਿਲਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਿਊਜ਼ੀਲੈਂਡ ਦੀ 38 ਸਾਲਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇਸ਼ ਦੀ 40ਵੀਂ ਪ੍ਰਧਾਨ ਮੰਤਰੀ ਹੈ ਜੋ ਕਿ 26 ਅਕਤੂਬਰ 2017 ਨੂੰ ਲੇਬਰ ਪਾਰਟੀ...

Prime Minister Jacinda Ardern

ਆਕਲੈਂਡ  21 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ 38 ਸਾਲਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇਸ਼ ਦੀ 40ਵੀਂ ਪ੍ਰਧਾਨ ਮੰਤਰੀ ਹੈ ਜੋ ਕਿ 26 ਅਕਤੂਬਰ 2017 ਨੂੰ ਲੇਬਰ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੀ ਸੀ, ਨੇ ਅੱਜ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਸਤੇ ਸਵੇਰੇ 6 ਵਜੇ ਆਕਲੈਂਡ ਹਸਪਤਾਲ ਪਹੁੰਚੀ ਸੀ, ਪਰ ਬੱਚੀ ਦਾ ਜਨਮ ਸ਼ਾਮ 4.45  ਵਜੇ ਹੋਇਆ। ਜੱਚਾ-ਬੱਚਾ ਰਾਜੀ ਹਨ। ਬੱਚੀ ਦਾ ਭਾਰ 3.31 ਕਿਲੋਗ੍ਰਾਮ ਹੈ।  

ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਲ ਕੋਈ ਮੋਟਰ ਗੱਡੀਆਂ ਦਾ ਕਾਫਲਾ ਨਹੀਂ ਸੀ, ਕੋਈ ਕ੍ਰਾਊਨ ਲਿਮੋ ਕਾਰ ਨਹੀਂ ਸੀ, ਸਗੋਂ ਉਨ੍ਹਾਂ ਦੇ ਪਤੀ ਕਲਾਰਕ ਗੇਅਫੋਰਡ ਖੁਦ ਕਾਰ ਚਲਾ ਕੇ ਗਏ ਸਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੀਆਂ 6 ਹਫਤੇ ਦੀਆਂ ਹੁਣ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਉਪ ਪ੍ਰਧਾਨ ਮੰਤਰੀ ਸ੍ਰੀ ਵਿਨਸਨ ਪੀਟਰ ਕਾਰਜਕਾਰੀ ਪ੍ਰਧਾਨ ਮੰਤਰੀ ਹੋਣਗੇ।

ਵਿਸ਼ਵ ਭਰ ਦੇ ਮੀਡੀਆ ਨੇ ਇਸ ਖਬਰ ਨੂੰ ਬ੍ਰੇਕਿੰਗ ਨਿਊਜ਼ ਦੇ ਤੌਰ ਉਤੇ ਪੇਸ਼ ਕੀਤਾ। ਵੱਖ-ਵੱਖ ਨੇਤਾਵਾਂ  ਤੋਂ ਪ੍ਰਧਾਨ ਮੰਤਰੀ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।
21 ਜੂਨ ਨੂੰ ਜਨਮ ਲੈਣ ਵੇਲੇ ਖਾਸ ਲੋਕ:  ਪ੍ਰਿੰਸ ਵਿਲੀਅਮ 1982, ਜੋਕੋ ਵਿਡੋਡੋ (ਇੰਡੋਨੇਸ਼ੀਆ ਰਾਸ਼ਟਰਪਤੀ 1961), ਲਾਨਾ ਡੇਲ ਰੇਅ ਸੰਗੀਤਕਾਰ 1985,  ਅਤੇ ਬੇਨਜੀਰ ਭੁੱਟੋ ਪ੍ਰਧਾਨ ਮੰਤਰੀ (1953)