ਗੁਰਿੰਦਰ ਸਿੰਘ ਖ਼ਾਲਸਾ ਪ੍ਰਦਰਸ਼ਨਕਾਰੀਆਂ ਨੂੰ ਦਾਨ ਕਰਨਗੇ ਦਸ ਲੱਖ ਡਾਲਰ ਦੇ ਮਾਸਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੰਨੇ-ਪ੍ਰਮੰਨੇ ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਖ਼ਾਲਸਾ ਨੇ ਜੂਨਟੀਨਥ ਮੌਕੇ ਘੋਸ਼ਣਾ ਕੀਤੀ ਹੈ

Gurinder Singh Khalsa

ਵਾਸ਼ਿੰਗਟਨ : ਮੰਨੇ-ਪ੍ਰਮੰਨੇ ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਖ਼ਾਲਸਾ ਨੇ ਜੂਨਟੀਨਥ ਮੌਕੇ ਘੋਸ਼ਣਾ ਕੀਤੀ ਹੈ ਕਿ ਉਹ ਅਮਰੀਕਾ ਵਿਚ ਪ੍ਰਦਸ਼ਨਕਾਰੀਆਂ ਨੂੰ ਦਸ ਲੱਖ ਡਾਲਰ ਦੇ ਮਾਸਕ ਅਤੇ ਸੁਰੱਖਿਆਤਮਕ ਸ਼ੀਲਡ ਦਾਨ ਕਰਨਗੇ। ਅਮਰੀਕਾ ਵਿਚ ਪੁਲਿਸ ਹਿਰਾਸਤ ਮਾਰੇ ਗਏ ਗ਼ੈਰ-ਗੋਰੇ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫ਼ਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਲਈ ਗੁਰਿੰਦਰ ਸਿੰਘ ਖ਼ਾਲਸਾ ਨੇ 10 ਲੱਖ ਡਾਲਰ ਦੇ ਮਾਸਕ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਜੂਨਟੀਨਥ ਅਮਰੀਕਾ ਵਿਚ ਦਾਸ ਪ੍ਰਥਾ ਦੇ ਅੰਤ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਨਾਲ ਸਨਮਾਨਤ ਇੰਡੀਆਨਾ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ਜੇਕਰ ਅਸੀਂ ਨਫ਼ਰਤ ਤੇ ਹਿੰਸਾ ਦੀ ਥਾਂ ਪਿਆਰ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਮਰੀਕਾ ਦੀ ਅਸਲੀ ਤਸਵੀਰ ਦਿਖਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਹਰ ਅਮਰੀਕੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮਹਾਤਮਾ ਗਾਂਧੀ ਵਰਗੇ ਨੇਤਾਵਾਂ ਦੇ ਦਿਖਾਏ ਸ਼ਾਂਤੀਪੂਰਣ ਪ੍ਰਦਰਸ਼ਨ ਦੇ ਰਾਹ 'ਤੇ ਚਲ ਕੇ ਮੁਹਿੰਮ ਦਾ ਹਿੱਸਾ ਬਣਨ। ਮਿਨਿਆਪੋਲਿਸ ਵਿਚ ਪੁਲਿਸ ਹਿਰਾਸਤ ਮਾਰੇ ਗਏ ਗ਼ੈਰ-ਗੋਰੇ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫ਼ਲਾਇਡ ਨੂੰ ਨਿਆਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ।