'ਲੋਕ ਇੰਨੀਆਂ ਪੁਰਾਣੀਆਂ ਗੱਡੀਆਂ ਨ੍ਹੀਂ ਚਲਾਉਂਦੇ, ਸਾਨੂੰ 44 ਸਾਲ ਪੁਰਾਣੇ ਜਹਾਜ਼ ਦਿੱਤੇ ਆ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਨਾਲ ਭਾਰਤ ਦਾ ਤਣਾਅ ਕਾਫੀ ਵਧੀਆ ਹੋਇਆ ਹੈ। ਮੋਦੀ ਸਰਕਾਰ ਦੇ ਕਈ ਮੰਤਰੀਆਂ ਵਲੋਂ

Air Chief Marshal BS Dhanoa

ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਨਾਲ ਭਾਰਤ ਦਾ ਤਣਾਅ ਕਾਫੀ ਵਧੀਆ ਹੋਇਆ ਹੈ। ਮੋਦੀ ਸਰਕਾਰ ਦੇ ਕਈ ਮੰਤਰੀਆਂ ਵਲੋਂ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਬਿਆਨ ਦਿੱਤੇ ਜਾ ਰਹੇ ਹਨ ਪਰ ਇਸ ਸਭ ਦੇ ਵਿਚਕਾਰ ਹੁਣ ਭਾਰਤੀਆ ਹਵਾਈ ਫੌਜ ਦੇ ਮੁਖੀ ਬੀ ਐੱਸ ਧਨੋਆ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜਿਸ ਨਾਲ ਜਿਥੇ ਮੋਦੀ ਸਰਕਾਰ ਦੇ ਇਨ੍ਹਾਂ ਦੀ ਫਜ਼ੀਹਤ ਹੋਈ ਹੈ।

ਉਥੇ ਹੀ ਹਵਾਈ ਫੌਜ ਦੇ ਮਾੜੇ ਸਾਜੋ ਸਮਾਨ ਦੀ ਵੀ ਪੋਲ੍ਹ ਖੁੱਲ ਗਈ ਹੈ। ਦਰਅਸਲ ਬੀ ਐੱਸ ਧਨੋਆ ਨੇ ਮਿਗ 21 ਤੇ ਬਿਆਨ ਦਿੰਦਿਆਂ ਆਖਿਆ ਹੈ ਕਿ ਭਾਰਤੀ ਹਵਾਈ ਫੌਜ 44 ਸਾਲ ਪੁਰਾਣੇ ਜਹਾਜ਼ ਵਰਤ ਰਹੀ ਹੈ। ਜਦਕਿ ਇਨੀ ਪੁਰਾਣੀ ਕੋਈ ਕਾਰ ਵੀ ਨਹੀਂ ਚਲਾਉਂਦਾ। ਖਾਸ ਗੱਲ ਇਹ ਵੀ ਹੈ ਕਿ ਜਿਸ ਸਮੇਂ ਬੀ ਐੱਸ ਧਨੋਆ ਨੇ ਇਹ ਬਿਆਨ ਦਿੱਤਾ ਉਸ ਸਮੇਂ ਉਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।

ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਤਿੱਖੇ ਬਿਆਨ ਜ਼ਰੀਏ ਪਾਕਿਸਤਾਨ ਨੂੰ ਸਬਕ ਸਿਖਾਉਣ ਅਤੇ ਮਕਬੂਜ਼ਾ ਕਸ਼ਮੀਰ ਤੇ ਕਬਜ਼ੇ ਦੀ ਗੱਲ ਆਖਦਿਆਂ ਕਿਹਾ ਸੀ ਕਿ ਪਾਕਿਸਤਾਨ ਨਾਲ ਜੇਕਰ ਹੁਣ ਗੱਲ ਹੋਵੇਗੀ ਤਾਂ ਉਹ ਸਿਰਫ ਮਕਬੂਜ਼ਾ ਕਸ਼ਮੀਰ ਤੇ ਹੋਵੇਗੀ। ਭਾਰਤੀ ਹਵਾਈ ਫੌਜ ਮੁਖੀ ਦੇ ਇਸ ਬਿਆਨ ਨੂੰ ਪਾਕਿਸਤਾਨੀ ਟੀਵੀ ਚੈਨਲਾਂ ਤੇ ਵੀ ਖੂਬ ਦਿਖਾਇਆ ਜਾ ਰਿਹਾ ਹੈ ਅਤੇ ਭਾਰਤ ਦੀ ਖਿੱਲੀ ਉਡਾਈ ਜਾ ਰਹੀ ਹੈ।

ਦੱਸ ਦਈਏ ਕਿ ਉਂਝ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਿਸੇ ਸੈਨਾ ਅਧਿਕਾਰੀ ਨੇ ਘਟੀਆ ਫੌਜੀ ਸਾਜੋ ਸਮਾਨ ਬਾਰੇ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾ ਵੀ ਕਈ ਫੌਜ ਅਧਿਕਾਰੀ ਇਸ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ। ਖੈਰ ਸਰਕਾਰ ਦੇ ਮੰਤਰੀਆਂ ਨੂੰ ਬਿਆਨਬਾਜ਼ੀਆਂ ਕਰਨ ਨਾਲੋਂ ਫੌਜ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਕਿਸੇ ਦੇਸ਼ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਜਾ ਸਕਦੀ ਹੈ।