ਬ੍ਰਿਟਿਸ਼ ਕੋਲੰਬੀਆ ’ਚ 2 ਪੰਜਾਬੀ ਮਹਿਲਾ ਅਧਿਆਪਕਾਂ ਨੂੰ ਮਿਲਿਆ ਪ੍ਰੀਮੀਅਰਜ਼ ਐਵਾਰਡ ਫਾਰ ਐਕਸੀਲੈਂਸ ਇਨ ਐਜੂਕੇਸ਼ਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਨਿਰਲੇਪ ਕੌਰ ਸਿੱਧੂ ਅਤੇ ਓਕਲਾਗਨ ਨਿਵਾਸੀ ਰੁਪਿੰਦਰ ਕੌਰ ਔਜਲਾ ਨੂੰ ਸਿੱਖਿਆ ਦੇ ਖੇਤਰ 'ਚ ਸਰਬਉੱਚ ਸੂਬਾ ਪੱਧਰੀ ਸਨਮਾਨ ਮਿਲਿਆ ਹੈ।

2 Punjabi women teachers Receive Premier's Awards for Excellence in BC

 

ਐਬਟਸਫੋਰਡ: ਕੈਨੇਡਾ ਵਿਚ ਇਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ਵਿਚ ਦੋ ਮਹਿਲਾ ਅਧਿਆਪਕਾਂ ਨੂੰ ਪ੍ਰੀਮੀਅਰਜ਼ ਐਵਾਰਡ ਫਾਰ ਐਕਸੀਲੈਂਸ ਇਨ ਐਜੂਕੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਨਿਰਲੇਪ ਕੌਰ ਸਿੱਧੂ ਅਤੇ ਓਕਲਾਗਨ ਨਿਵਾਸੀ ਰੁਪਿੰਦਰ ਕੌਰ ਔਜਲਾ ਨੂੰ ਸਿੱਖਿਆ ਦੇ ਖੇਤਰ 'ਚ ਸਰਬਉੱਚ ਸੂਬਾ ਪੱਧਰੀ ਸਨਮਾਨ ਮਿਲਿਆ ਹੈ। ਦੱਸ ਦੇਈਏ ਕਿ ਇਸ ਸਰਬਉੱਚ ਸਨਮਾਨ ਦੀਆਂ ਵੱਖ-ਵੱਖ 10 ਸ਼੍ਰੇਣੀਆਂ ਲਈ  ਸੂਬੇ ਭਰ 'ਚੋਂ 113 ਬਿਨੈਕਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ 'ਚੋਂ 34 ਫਾਈਨਲਿਸਟ ਚੁਣੇ ਗਏ ਸਨ ਅਤੇ 10 ਅਧਿਆਪਕ ਜੇਤੂ ਰਹੇ।

ਐਲੀਸਨ ਐਲਮੈਂਟਰੀ ਸਕੂਲ ਸੈਂਟਰਲ ਓਕਲਾਗਨ ਦੀ ਅਧਿਆਪਕਾ ਰੁਪਿੰਦਰ ਕੌਰ ਔਜਲਾ ਨੂੰ ਆਉਟਸਟੈਂਡਿੰਗ ਨਿਊ ਟੀਚਰ ਅਤੇ ਯੁਜਨ ਰੀਮਰ ਸਕੂਲ ਐਬਟਸਫੋਰਡ ਦੀ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸੋਸ਼ਲ ਇਕੁਐਲਟੀ ਐਂਡ ਡਾਇਵਰਸਿਟੀ ਸ਼੍ਰੇਣੀ 'ਚ ਇਹ ਸਨਮਾਨ ਮਿਲਿਆ ਹੈ। ਇਹਨਾਂ ਤੋਂ ਇਲਾਵਾ ਜਦਕਿ ਪੰਜਾਬੀ ਮੂਲ ਦੀ ਅਧਿਆਪਕ ਬਲਰੂਪ ਕੌਰ ਧਨੋਆ ਅਤੇ ਅਲੀਸ਼ਾ ਪਰਾਸ਼ਰ ਵੀ ਫਾਈਨਲਿਸਟ ਚੁਣੀਆਂ ਗਈਆਂ ਸਨ।