ਧਾਰਮਿਕ ਰਚਨਾਵਾਂ ਨਾਲ ਜਾਣੇ ਜਾਂਦੇ ਉਘੇ ਲੇਖਕ ਮਨਦੀਪ ਸਿੰਘ ਰਜਾਬਾਦੀਆ ਦਾ ਕੀਤਾ ਗਿਆ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਨੂੰ ਲਿਖਣਾ ਇਕ ਕਲਾਂ.....

Mandeep Singh Razabadia

ਮਿਲਾਨ (ਸਸਸ): ਪੰਜਾਬੀ ਨੂੰ ਲਿਖਣਾ ਇਕ ਕਲਾਂ ਵਾਂਗ ਹੁੰਦਾ ਹੈ। ਪੰਜਾਬੀ ਲੋਕ ਇਸ ਨੂੰ ਅਪਣੀ ਮਾਂ ਬੋਲੀ ਕਹਿੰਦੇ ਹਨ। ਪੰਜਾਬੀ ਲੋਕਾਂ ਦੇ ਦਿਲਾਂ ਵਿਚ ਪੰਜਾਬੀ ਵੱਸੀ ਹੋਈ ਹੈ। ਭਾਵੇਂ ਕਿ ਪੰਜਾਬੀ ਦੇਸ਼ਾਂ-ਵਿਦੇਸ਼ਾਂ ਵਿਚ ਰਹਿੰਦੇ ਹਨ ਪਰ ਪੰਜਾਬੀ ਭਾਸ਼ਾ ਦੀ ਹਰ ਥਾਂ ‘ਤੇ ਕਦਰ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਉਘੇ ਲੇਖਕ ਹੋਏ ਹਨ। ਜੋ ਕਿ ਦੁਨਿਆ ਵਿਚ ਬਹੁਤ ਜਿਆਦਾ ਮਸ਼ਹੂਰ ਹੋਏ ਹਨ। ਲੇਖਕਾਂ ਦੀਆਂ ਰਚਨਾਵਾਂ ਇਸ ਤਰੀਕੇ ਦੀਆਂ ਹੁੰਦੀਆਂ ਹਨ ਕਿ ਜੋ ਕੋਈ ਵੀ ਉਹ ਰਚਨਾਵਾਂ ਪੜ੍ਹਦਾ ਹੈ ਤਾਂ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਹੈ।

ਇਟਲੀ ਵਿਚ ਰਹਿੰਦੇ ਉੱਘੇ ਲੇਖਕ ਮਨਦੀਪ ਸਿੰਘ ਰਜਾਬਾਦੀਆ ਦਾ ਗੁਰਦੁਆਰਾ ਬਾਬਾ ਬੁੱਢਾ ਜੀ ਵਿਤੈਰਬੋ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਰਜਾਬਾਦੀਆ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਰਚੀਆਂ ਗਈਆਂ ਧਾਰਮਿਕ ਰਚਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਤਾ ਗਿਆ। ਰਜਾਬਾਦੀਆ ਨੇ ਸਿੱਖ ਧਰਮ ਨਾਲ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ ਜੋ ਕਿ ਬਹੁਤ ਜਿਆਦਾ ਪ੍ਰਸ਼ਿੱਧ ਹੋਈਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦੀ ਅਵਾਜ਼ ਵਿਚ ਰਿਕਾਰਡਿੰਗ ਕੀਤੀ ਮਨਦੀਪ ਸਿੰਘ ਰਜਾਬਾਦੀਆ ਦੀ ਲਿਖੀ ਧਾਰਮਿਕ ਰਚਨਾ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿਤਾ ਜਾ ਰਿਹਾ ਹੈ।

ਇਸ ਮੌਕੇ ਮੌਜੂਦ ਭਾਈ ਮਨਜੀਤ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਆਖਿਆ ਕਿ ਮਨਦੀਪ ਸਿੰਘ ਦੀ ਕਲਮ ਨੇ ਕੌਮੀ ਦਰਦ ਨੂੰ ਵਧੀਆ ਤਰੀਕੇ ਲਿਖ ਕੇ ਲੋਕ ਕਹਿਚਰੀ ਵਿਚ ਪੇਸ਼ ਕੀਤਾ ਹੈ। ਇਸ ਮੌਕੇ ਤਲਇੰਦਰਜੀਤ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ, ਮਨਇੰਦਰ ਸਿੰਘ ਤੇ ਸਤਨਾਮ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ। ਰਜਾਬਾਦੀਆ ਲੇਖਕ ਹੋਣ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਕਰਦੇ ਹਨ। ਜਿਸ ਦੇ ਨਾਲ ਉਨ੍ਹਾਂ ਨੇ ਬਹੁਤ ਜਿਆਦਾ ਨਾਂਅ ਖੱਟਿਆ ਹੈ।