ਇੰਗਲੈਂਡ 'ਚ ਮਰੇ ਨੌਜਵਾਨਾਂ ਦੇ ਪਰਿਵਾਰ ਉਡੀਕ ਰਹੇ ਉਨ੍ਹਾਂ ਦੀਆ ਮ੍ਰਿਤਕ ਦੇਹਾਂ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੰਦਰਾ ਸਾਲ ਪਹਿਲਾਂ ਚੰਗੇ ਭਵਿੱਖ ਦਾ ਸੁਪਨਾ ਲੈ ਇਹ ਨੌਜਵਾਨ ਗਿਆ ਸੀ ਇੰਗਲੈਂਡ 

File Photo

ਲੰਦਨ- ਇੰਗਲੈਂਡ 'ਚ 3 ਪੰਜਾਬੀ ਨੌਜਵਾਨਾਂ ਦੇ ਕਤਲ ਨਾਲ ਉਨ੍ਹਾਂ ਦੇ ਘਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕਪੂਰਥਲਾ 'ਚ ਪੈਂਦੇ ਪਿੰਡ ਸਰਾਏ ਜੱਟਾ ਦਾ ਨੌਜਵਾਨ ਮਲਕੀਤ ਸਿੰਘ ਇਹ ਸੋਚ ਕੇ ਇੰਗਲੈਂਡ ਗਿਆ ਸੀ ਕਿ ਉਹ ਪੱਕਾ ਹੋ ਕੇ ਵਾਪਸ ਪਿੰਡ ਆਵੇਗਾ ਪਰ ਇਹਨਾਂ ਪੰਦਰਾਂ ਸਾਲਾ ਵਿਚ ਨਾ ਤਾ ਉਹ ਪੱਕਾ ਹੋ ਸਕਿਆ ਤੇ ਨਾ ਹੀ ਪਿੰਡ ਮੁੜ ਸਕਿਆ।

ਆਖਿਰ ਹੁਣ ਉਸਦੀ ਮੌਤ ਦੀ ਮਨਹੂਸ ਖ਼ਬਰ ਆਈ ਹੈ ਜਿਸ ਨੇ ਪੂਰੇ ਇਲਾਕੇ ਤੇ ਪਰਿਵਾਰ ਨੂੰ ਸੁੰਨ ਕਰ ਦਿੱਤਾ ਹੈ। ਪਿੰਡ ਵਿਚ ਇਸ ਮੌਕੇ ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਘਟਨਾ ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਫਿਲਹਾਲ ਪਰਿਵਾਰ ਦੇ ਮੈਂਬਰ ਮਲਕੀਤ ਸਿੰਘ ਨੂੰ ਜਿਊਦੇ ਜੀਅ ਤਾਂ ਆਉਦਾ ਦੇਖ ਨਹੀ ਸਕੇ ਪਰ ਹੁਣ ਉਸ ਦੀ ਲਾਸ਼ ਵਾਪਿਸ ਭਾਰਤ ਲਿਆਉਣ ਲਈ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ।

 ਦੱਸ ਦਈਏ ਕਿ ਮਲਕੀਤ ਸਿੰਘ ਨਾਲ ਕਤਲ ਕੀਤੇ ਗਏ ਨੌਜਵਾਨਾ ਵਿੱਚ ਇਕ ਨਰਿੰਦਰ ਸਿੰਘ ਤੇ ਇਕ ਪਟਿਆਲਾ ਦਾ ਰਹਿਣ ਵਾਲਾ ਹਰਿੰਦਰ ਕੁਮਾਰ ਸੀ  ਜੋ ਇਹਨਾ ਵਾਂਗ ਸੁਨਿਹਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ ਗਿਆ ਸੀ। ਐਤਵਾਰ ਰਾਤ ਸਾਢੇ ਕੁ 7 ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਹੋਈ ਗੈਂਗਵਾਰ 'ਚ ਇਹਨਾਂ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਜੋ ਜਾਨਲੇਵਾ ਸਾਬਿਤ ਹੋਇਆ ਤੇ ਉਹਨਾਂ ਨੂੰ ਹਮੇਸ਼ਾ ਲਈ ਜਾਨ ਤੋ ਹੱਥ ਧੋਣੇ ਪੈ ਗਏ। 

ਘਟਨਾ ਇੰਗਲੈਂਡ ਦੇ ਇਕ ਕਲੱਬ ਦੇ ਬਾਹਰ ਵਾਪਰੀ ਹੈ ਜਿੱਥੇ ਦੋਵੇ ਧਿਰਾਂ ਵਿਚ ਹੋਈ ਖੂਨੀ ਝੜਪ ਨੇ ਇਨ੍ਹਾਂ ਨੌਜਵਾਨਾਂ ਦੀ ਜਾਨ ਲੈ ਲਈ, ਮਾਮਲੇ ਦੀ ਜਾਂਚ ਕਰ ਰਹੀ ਲੰਡਨ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੰਜਾਬੀ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਕ ਮੈਂਬਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਕੋਈ ਨਵਾਂ ਕੰਮ ਸ਼ੁਰੂ ਕਰ ਰਹੇ ਸਨ ਜੋ ਉਸਦੇ ਪਹਿਲੇ ਮਾਲਕ ਨੂੰ ਪਸੰਦ ਨਹੀਂ ਸੀ। ਇਸੇ ਗੱਲ ਦੀ ਰੰਜਿਸ਼ ਦੇ ਤਹਿਤ ਉਨ੍ਹਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ। 

ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਵਾਸੀ ਸਿੱਖ ਸੰਸਥਾਵਾ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੇ ਬੱਚਿਆ ਦੀਆਂ ਲਾਸ਼ਾ ਭਾਰਤ ਲਿਆਉਣ ਚ ' ਮਦਦ ਕਰਨ। ਹੁਣ ਦੇਖਣਾ ਹੋਵੇਗਾ ਕਿ ਸਮਾਜ ਸੇਵੀ ਸੰਸਥਾਵਾਂ ਇੰਨਾ ਨੌਜਵਾਨਾ ਦੀਆਂ ਲਾਸ਼ਾਂ ਬਾਹਰੋਂ ਲਿਆਉਣ 'ਚ ਸਫਲ ਹੁੰਦੀਆਂ ਹਨ ਜਾਂ ਨਹੀਂ?