96 ਸਾਲਾਂ ਬਾਅਦ ਇੰਗਲੈਂਡ ਵਿਚ ਅੱਜ ਪੈ ਰਹੀਆਂ ਹਨ ਵੋਟਾਂ , ਜਾਣੋ ਪੂਰੀ ਖਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਲਕੇ ਸ਼ੁੱਕਰਵਾਰ ਨੂੰ ਆਉਣਗੇ ਨਤੀਜੇ

Photo

ਨਵੀਂ ਦਿੱਲੀ :96 ਸਾਲਾਂ ਬਾਅਦ ਇੰਗਲੈਂਡ ਵਿਚ ਅੱਜ ਆਮ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋ ਰਹੀਆਂ ਇਨ੍ਹਾਂ ਚੋਣਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਲਕੇ ਸ਼ੁੱਕਰਵਾਰ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਆਉਣਗੇ। । ਇਨ੍ਹਾਂ ਚੋਣਾਂ ਵਿਚ ਮੁੱਖ ਟੱਕਰ ਸੱਤਾਧਾਰੀ ਕਨਜ਼ਰਵੇਟਿਵ ਅਤੇ ਮੁੱਖ ਵਿਰੋਧੀ ਲੇਬਰ ਪਾਰਟੀ ਵਿਚਾਲੇ ਹੈ।

ਇਸ ਵਾਰ ਦੀਆਂ ਚੋਣਾਂ ਵਿਚ ਦੋਵੇਂ ਹੀ ਪਾਰਟੀਆਂ ਭਾਰਤੀ ਮੂਲ ਦੇ ਲੋਕਾਂ ਨੂੰ ਆਪੋ-ਆਪਣੇ ਵੱਲ ਖਿੱਚਣ ਵਿਚ ਲੱਗੀਆਂ ਹੋਈਆ ਹਨ। ਚੋਣ ਪ੍ਰਚਾਰ ਦੌਰਾਨ ਬ੍ਰੈਗਜ਼ੀਟ ਦੇ ਨਾਲ-ਨਾਲ ਜਲ੍ਹਿਆਂਵਾਲਾ ਬਾਗ ਕਾਂਡ ਬਾਰੇ ਮਾਫ਼ੀ ਅਤੇ ਕਸ਼ਮੀਰ ਮੁੱਦਾ ਵੀ ਛਾਏ ਰਹੇ ਹਨ। ਲੇਬਰ ਪਾਰਟੀ ਦੇ ਆਗੂ ਜੈਰੇਮੀ ਕਾਰਬਿਨ ਦੇ ਕਸ਼ਮੀਰ ਬਾਰੇ ਦਿੱਤੇ ਬਿਆਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਵਿਚ ਗੁੱਸਾ ਵੇਖ ਕੇ ਪਾਰਟੀ ਨੇ ਜਿੱਥੇ ਸਫਾਈ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਉਹ ਇਕ ਸਦੀ ਪਹਿਲਾਂ ਵਾਪਰੇ ਜਲ੍ਹਿਆਂਵਾਲਾਂ ਬਾਗ ਕਤਲੇਆਮ ਲਈ ਭਾਰਤ ਤੋਂ ਰਸਮੀ ਤੌਰ 'ਤੇ ਮਾਫ਼ੀ ਮੰਗਣਗੇ।

ਲੇਬਰ ਪਾਰਟੀ ਨੇ ਇਹ ਵਾਅਦਾ ਸਿਰਫ਼ ਦੱਖਣੀ ਏਸ਼ੀਆਈ ਮੂਲ ਦੇ ਰਿਹਾਇਸ਼ੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਕੀਤਾ ਹੈ। ਉੱਧਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਕਨਜ਼ਰਵੇਟਿਵ ਪਾਰਟੀ ਦਾ ਸਟੈਂਡ ਸਪੱਸ਼ਟ ਕਰਦਿਆਂ ਪ੍ਰਵਾਸੀ ਭਾਰਤੀਆਂ ਨੂੰ ਵੀਜ਼ਾ ਅਤੇ ਉੱਥੇ ਰਹਿ ਰਹੇ ਭਾਰਤੀ ਰਿਸ਼ਤੇਦਾਰਾਂ ਨੂੰ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਹੈ।

ਇੰਗਲੈਂਡ ਦੇ ਸਥਾਨਕ ਸਮੇਂ ਸਵੇਰੇ 7 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ ਵੋਟਾਂ ਪੈਣਗੀਆਂ। ਪੋਲਿੰਗ ਬੂਥ ਜਿਆਦਾਤਰ ਸਕੂਲਾਂ, ਕਮਿਊਨਿਟੀ ਹਾਲਜ਼ ਅਤੇ ਗਿਰਜਾਘਰਾਂ ਵਿਚ ਬਣਾਏ ਗਏ ਹਨ। ਖਾਸ ਗੱਲ ਇਹ ਹੈ ਕਿ ਇੰਗਲੈਂਡ ਵਿਚ ਵੋਟਾਂ ਬੈਲਟ ਪੇਪਰ ਉੱਤੇ ਪੈਂਦੀਆਂ ਹਨ।