ਸਿੱਖ ਪ੍ਰਵਾਰ ਦੀ ਧੀ ਨਿੱਕੀ ਹੈਲੀ ਲੜ ਸਕਦੀ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜੋਅ ਬਾਈਡੇਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ।

Nikki Haley

ਵਾਸ਼ਿੰਗਟਨ : ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵਿਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ’ਤੇ ਜੋਅ ਬਾਈਡੇਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ। ਫ਼ੌਕਸ ਨਿਊਜ਼ ਨਾਲ ਇਕ ਇੰਟਰਵਿਊ ਵਿਚ ਦਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।

ਇਹ ਪੁਛੇ ਜਾਣ ’ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, ‘ਮੈਨੂੰ ਲਗਦਾ ਹੈ, ਤੁਸੀਂ ਨਜ਼ਰ ਰੱਖੋ। ਖ਼ੈਰ, ਮੈਂ ਇਥੇ ਕੋਈ ਐਲਾਨ ਨਹੀਂ ਕਰਨ ਜਾ ਰਹੀ ਹਾਂ।” ਹਾਲਾਂਕਿ ਇੰਟਰਵਿਊ ਦੌਰਾਨ, ਹੇਲੀ ਨੇ ਸੰਕੇਤ ਦਿਤਾ ਕਿ ਉਹ ਅਮਰੀਕਾ ਦੀ ਨਵੀਂ ਨੇਤਾ ਹੋ ਸਕਦੀ ਹੈ। ਹੇਲੀ ਨੇ ਕਿਹਾ, ‘ਪਰ ਜਦੋਂ ਤੁਸੀਂ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਦੇਖ ਰਹੇ ਹੋ ਤਾਂ ਤੁਸੀਂ ਦੋ ਚੀਜ਼ਾਂ ਨੂੰ ਦੇਖਦੇ ਹੋ।

ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ

ਤੁਸੀਂ ਪਹਿਲਾਂ ਦੇਖੋ ਕਿ ਕੀ ਮੌਜੂਦਾ ਸਥਿਤੀ ਨਵੀਂ ਲੀਡਰਸ਼ਿਪ ਦਾ ਸੰਕੇਤ ਦੇ ਰਹੀ ਹੈ? ਦੂਸਰਾ ਸਵਾਲ ਇਹ ਹੈ ਕਿ ਕੀ ਮੈਂ ਉਹ ਵਿਅਕਤੀ ਹਾਂ ਜੋ ਇਕ ਨਵੇਂ ਨੇਤਾ ਵਜੋਂ ਉਭਰ ਸਕਦਾ ਹਾਂ, ਹਾਂ, ਸਾਨੂੰ ਇਕ ਨਵੀਂ ਦਿਸ਼ਾ ਵਿਚ ਜਾਣ ਦੀ ਲੋੜ ਹੈ?  ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ 5 ਨਵੰਬਰ, 2024 ਨੂੰ ਹੋਣੀ ਹੈ।