ਅਮਰੀਕਾ ਦੀ ਘਰੇਲੂ ਰਾਜਨੀਤੀ ਵਿਚ ਸੁਰਖੀਆਂ ਬਟੋਰ ਰਹੀ ਪੰਜਾਬ ਦੀ ਧੀ ਨਿੱਕੀ ਹੇਲੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਮੰਗ ਬਣੀ ਚਰਚਾ ਦਾ ਵਿਸ਼ਾ

Nikki Haley is making headlines in American domestic politics

 

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਤੋਂ ਇਕ ਹਫਤੇ ਬਾਅਦ ਭਾਰਤੀ-ਅਮਰੀਕੀ ਨਿੱਕੀ ਹੇਲੀ ਦੇਸ਼ ਦੀ ਰਾਜਨੀਤੀ ਦੇ ਕੇਂਦਰ ਵਿਚ ਹੈ ਅਤੇ ਦੋਹਾਂ ਧਿਰਾਂ ਰਿਪਬਲਿਕਨ ਅਤੇ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਵਿਚ ਉਹਨਾਂ ਬਾਰੇ ਚਰਚਾ ਹੋ ਰਹੀ ਹੈ। ਭਾਰਤ ਤੋਂ ਅਮਰੀਕਾ ਆਏ ਸਿੱਖ ਪ੍ਰਵਾਸੀਆਂ ਦੀ ਧੀ 51 ਸਾਲਾ ਹੇਲੀ ਨੇ ਦੋ ਮੁੱਖ ਮੁੱਦੇ ਉਠਾਏ ਹਨ, ਜਿਨ੍ਹਾਂ ਨੇ ਅਮਰੀਕੀਆਂ ਦਾ ਧਿਆਨ ਖਿੱਚਿਆ ਹੈ।

ਇਹ ਵੀ ਪੜ੍ਹੋ : ਫੈਜ਼ ਫੈਸਟੀਵਲ' ਲਈ ਪਾਕਿਸਤਾਨ ਗਏ ਜਾਵੇਦ ਅਖ਼ਤਰ ਦਾ ਵੱਡਾ ਬਿਆਨ 

ਇਹ ਮੁੱਦੇ ਹਨ- "ਨੌਜਵਾਨ" ਅਤੇ "ਤਬਦੀਲੀ"। ਹੇਲੀ ਨੇ ਮੰਗ ਕੀਤੀ ਕਿ 75 ਸਾਲ ਤੋਂ ਵੱਧ ਉਮਰ ਦੇ ਸਾਰੇ ਸਿਆਸੀ ਨੇਤਾਵਾਂ ਨੂੰ ਲਾਜ਼ਮੀ ਮਾਨਸਿਕ ਯੋਗਤਾ ਟੈਸਟ ਤੋਂ ਗੁਜ਼ਰਨਾ ਚਾਹੀਦਾ ਹੈ। ਉਹਨਾਂ ਦੀ ਇਹ ਮੰਗ ਅਚਾਨਕ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਹ ਵੀ ਪੜ੍ਹੋ : ਖਰੜ ਦੇ ਨਾਮੀ ਬਿਲਡਰ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਭਾਰਤੀ-ਅਮਰੀਕੀ ਹੇਲੀ ਦੀ ਮੰਗ ਇਸ ਲਈ ਮਹੱਤਵ ਰੱਖਦੀ ਹੈ ਕਿਉਂਕਿ ਡੈਮੋਕਰੇਟਿਕ ਵੱਲੋਂ ਮੁੜ ਚੋਣ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਰਿਪਬਲਿਕਨ ਨਾਮਜ਼ਦਗੀ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਮਰ 75 ਸਾਲ ਤੋਂ ਵੱਧ ਹੈ। ਅਮਰੀਕਾ ਵਿਚ ਸ਼ਾਇਦ ਹੀ ਕੋਈ ਵੱਡਾ ਅਮਰੀਕੀ ਮੀਡੀਆ ਅਦਾਰਾ ਹੋਵੇ ਜਿਸ ਨੇ ਰਾਸ਼ਟਰਪਤੀ ਅਹੁਦੇ ਲਈ ਹੇਲੀ ਦੀ ਮੁਹਿੰਮ ਦੀ ਚਰਚਾ ਨਾ ਕੀਤੀ ਹੋਵੇ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੁੱਧ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ: ਬੀਪੀਈਓ ਯਸ਼ਪਾਲ, ਰਵਿੰਦਰਜੀਤ ਕੌਰ ਅਤੇ ਦਲਜੀਤ ਸਿੰਘ ਮੁਅੱਤਲ

ਦੱਸ ਦੇਈਏ ਕਿ ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੇਲੀ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਤੀਜੀ ਭਾਰਤੀ-ਅਮਰੀਕੀ ਹੈ। ਇਸ ਤੋਂ ਪਹਿਲਾਂ ਬੌਬੀ ਜਿੰਦਲ ਨੇ 2016 ਵਿਚ ਅਤੇ ਕਮਲਾ ਹੈਰਿਸ ਨੇ 2020 ਵਿਚ ਇਸ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ। ਹੈਰਿਸ ਇਸ ਸਮੇਂ ਦੇਸ਼ ਦੇ ਉਪ ਰਾਸ਼ਟਰਪਤੀ ਹਨ।