ਇੰਗਲੈਂਡ ਪੁਲਿਸ ਵਿਚ ਭਰਤੀ ਹੋਈ ਪੰਜਾਬਣ, ਹਰਕਮਲ ਕੌਰ ਬਣੀ ਕਮਿਊਨਿਟੀ ਸਪੋਰਟ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ

Harkamal Kaur

 

 

ਕਪੂਰਥਲਾ: ਪੰਜਾਬੀਆਂ ਨੇ ਜਿੱਥੇ ਵਿਦੇਸ਼ ’ਚ ਆਪਣੇ ਵੱਡੇ-ਵੱਡੇ ਰੁਜ਼ਗਾਰ ਸਥਾਪਤ ਕਰਕੇ ਮੁਕਾਮ ਹਾਸਲ ਕੀਤੇ ਹਨ ਅਤੇ ਰਾਜਨੀਤੀ ’ਚ ਆਪਣਾ ਲੋਹਾ ਮਨਵਾਇਆ ਹੈ, ਉਥੇ ਹੀ ਪੰਜਾਬੀ ਵਿਦੇਸ਼ਾਂ ’ਚ ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਜ਼ਿਲ੍ਹੇ ਦੇ ਪਿੰਡ ਲੱਖਣ ਕਲਾਂ ਦੀ ਧੀ ਨੇ ਇੰਗਲੈਂਡ ਦੇ ਪੁਲਿਸ ਵਿਭਾਗ ’ਚ ਅਫ਼ਸਰ ਵਜੋਂ ਭਰਤੀ ਹੋ ਕੇ ਇਸ ਦੀ ਮਿਸਾਲ ਦਿੱਤੀ ਹੈ।

ਇਹ ਵੀ ਪੜ੍ਹੋ: ਫਰਜ਼ੀ ਤਰੀਕੇ ਨਾਲ ਸ਼ਾਮਲਾਟ ਜ਼ਮੀਨ ਵੇਚਣ ਦਾ ਮਾਮਲਾ: ਈਡੀ ਨੇ ਸਾਬਕਾ ਨਾਇਬ ਤਹਿਸੀਲਦਾਰ ਨੂੰ ਕੀਤਾ ਗ੍ਰਿਫ਼ਤਾਰ

ਹਰਕਮਲ ਕੌਰ ਨੇ ਕਮਿਊਨਿਟੀ ਸਪੋਰਟ ਅਫ਼ਸਰ ਦਾ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਲੱਖਣ ਕਲਾਂ ਦੇ ਝੰਡੇਰ ਪਰਿਵਾਰ ਵਿਚੋਂ ਸ਼ਿੰਗਾਰਾ ਸਿੰਘ ਦੇ ਪੁੱਤਰ ਮੁਖਤਿਆਰ ਸਿੰਘ ਦੀ ਧੀ ਹਰਕਮਲ ਕੌਰ ਨੇ ਇੰਗਲੈਂਡ ਦੀ ਧਰਤੀ ’ਤੇ ਉੱਚ ਵਿਦਿਆ ਹਾਸਲ ਕੀਤੀ ਸੀ। ਹਰਕਮਲ ਕੌਰ ਦੀ ਇਸ ਪ੍ਰਾਪਤੀ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।