ਤਿੰਨ ਬੱਚਿਆਂ ਨੂੰ ਬਚਾਉਂਦਿਆਂ ਜਾਨ ਗਵਾਉਣ ਵਾਲੇ ਪੰਜਾਬੀ ਨੂੰ Carnegie Hero awards ਨਾਲ ਕੀਤਾ ਸਨਮਾਨਤ
ਸਾਲ 2020 ਵਿਚ ਨਦੀ ’ਚ ਡੁੱਬ ਰਹੇ ਬੱਚਿਆਂ ਨੂੰ ਬਚਾਉਣ ਸਮੇਂ ਗਈ ਸੀ ਮਨਜੀਤ ਸਿੰਘ ਦੀ ਜਾਨ
ਸੈਨ ਫਰਾਂਸਿਸਕੋ: ਸਾਲ 2020 ਵਿਚ ਕੈਲੀਫੋਰਨੀਆ ’ਚ 3 ਬੱਚਿਆਂ ਨੂੰ ਬਚਾਉਣ ਸਮੇਂ ਜਾਨ ਗਵਾਉਣ ਵਾਲੇ 31 ਸਾਲਾ ਪੰਜਾਬੀ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। 5 ਅਗਸਤ 2020 ਨੂੰ ਫਰਿਜ਼ਨੋ ਵਾਸੀ ਮਨਜੀਤ ਸਿੰਘ ਦੀ ਰੀਡਲੇ ਵਿਚ ਕਿੰਗਜ਼ ਰਿਵਰ ਵਿਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਂਦੇ ਸਮੇਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਵਰਲਡ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਦੀ ਵੇਲੇ ਸਿਰ ਚੇਤਾਵਨੀ ਕਿ ਮਹਾਂਮਾਰੀ ਲਈ ਤਿਆਰ ਰਹੋ ਤੇ ਬੇਰੁਜ਼ਗਾਰੀ ਦਾ ਹੱਲ ਲੱਭੋ
ਦਰਅਸਲ ਜਦੋਂ ਮਨਜੀਤ ਸਿੰਘ ਨੇ ਦੋ 8 ਸਾਲਾ ਲੜਕੀਆਂ ਅਤੇ ਇਕ 10 ਸਾਲਾ ਦੇ ਲੜਕੇ ਨੂੰ ਕਿੰਗਜ਼ ਨਦੀ ਵਿਚ ਡੁੱਬਦੇ ਵੇਖਿਆ ਤਾਂ ਉਹ ਤੁਰਤ ਨਦੀ ਵਿਚ ਕੁੱਦ ਗਿਆ। ਮਨਜੀਤ ਉਥੇ ਖੜਾ ਸੀ। ਮਨਜੀਤ ਸਿੰਘ ਅਪਣੇ ਰਿਸ਼ਤੇਦਾਰ ਸਮੇਤ ਇਥੇ ਨਦੀ 'ਤੇ ਜੈੱਟ ਸਕੀਸ ਡਰਾਈਵ ਕਰਨ ਗਿਆ ਸੀ। ਜਦੋਂ ਮਨਜੀਤ ਸਿੰਘ ਨੇ ਉਨ੍ਹਾਂ ਬੱਚਿਆਂ ਨੂੰ ਡੁੱਬਦੇ ਵੇਖਿਆ ਤਾਂ ਉਹ ਤੁਰਤ ਕਿਸੇ ਚੀਜ਼ ਦੀ ਪਰਵਾਹ ਕੀਤੇ ਬਗ਼ੈਰ ਨਦੀ ਵਿਚ ਛਾਲ ਮਾਰ ਦਿਤੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (22 ਜੁਲਾਈ 2023)
ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਦੇ ਬਾਵਜੂਦ ਉਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤਿੰਨ ਬੱਚਿਆਂ ਦੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ ਨੇ ਮਨਜੀਤ ਸਿੰਘ ਦੀ ਸ਼ਲਾਘਾ ਵੀ ਕੀਤੀ ਸੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਵਲੋਂ ਢੀਂਡਸਾ ਨੂੰ ਬਾਦਲ ਦਾ ਅਸਲੀ ਵਾਰਸ ਦਸਣ ਨਾਲ ਅਕਾਲੀਆਂ ’ਚ ਨਵੀਂ ਚਰਚਾ ਛਿੜੀ
ਕੀ ਹੈ ਕਾਰਨੇਗੀ ਐਵਾਰਡ?
ਮੀਡੀਆ ਰੀਪੋਰਟਾਂ ਅਨੁਸਾਰ, ਕਾਰਨੇਗੀ ਮੈਡਲ ਪੂਰੇ ਅਮਰੀਕਾ ਅਤੇ ਕੈਨੇਡਾ ਵਿਚ ਉਨ੍ਹਾਂ ਲੋਕਾਂ ਨੂੰ ਦਿਤਾ ਜਾਂਦਾ ਹੈ ਜੋ ਦੂਜਿਆਂ ਦੀ ਜਾਨ ਬਚਾਉਂਦੇ ਹਨ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ। 1904 ਵਿਚ ਪਿਟਸਬਰਗ-ਅਧਾਰਤ ਫੰਡ ਦੀ ਸਥਾਪਨਾ ਤੋਂ ਬਾਅਦ, 10,371 ਵਿਅਕਤੀਆਂ ਨੂੰ ਕਾਰਨੇਗੀ ਮੈਡਲ ਨਾਲ ਸਨਮਾਨਤ ਜਾ ਚੁੱਕਿਆ ਹੈ।