ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਪਾਰਲੀਮੈਂਟ ਵਿਚ ਮਨਾਇਆ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖਾਂ ਨੂੰ ਚੰਗਿਆਈ ਉਤੇ ਤੋਰਨ ਵਾਲੇ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਜੀ.....

Sikh Event

ਆਕਲੈਂਡ (ਸਸਸ): ਸਿੱਖਾਂ ਨੂੰ ਚੰਗਿਆਈ ਉਤੇ ਤੋਰਨ ਵਾਲੇ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਸਾਰੀ ਦੁਨਿਆ ਦੇ ਵਿਚ ਧੂੰਮ-ਧਾਮ ਦੇ ਨਾਲ ਮਨਾਇਆ ਜਾਣਾ ਹੈ। ਇਸ ਗੁਰਪੂਰਬ ਦੀਆਂ ਪੂਰੀ ਦੁਨਿਆ ਦੇ ਵਿਚ ਕੀਤੀਆਂ ਜਾ ਰਹੀਆਂ ਹਨ। ਸਿੱਖਾਂ ਦੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 549ਵੇਂ ਗੁਰਪੂਰਬ ਮੌਕੇ ਨਿਊਜੀਲੈਂਡ ਦੀ ਲੇਬਰ ਅਗਵਾਈ ਵਾਲੀ ਸਰਕਾਰ ਵਿਚ ਐਥਨਿਕ ਕਮਿਊਨਿਟੀ ਮਨਿਸਟਰ ਜੈਨੀ ਸਿਲੇਸਾ ਵਲੋਂ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਨਾਮ ਵਿਸ਼ੇਸ਼ ਵਧਾਈ ਸੰਦੇਸ਼ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਭਾਈਚਾਰੇ ਨੂੰ ਗੁਰਪੂਰਬ ਮੌਕੇ ਪਾਰਲੀਮੈਂਟ ਵਿਚ ਰੱਖੇ ਗਏ ਸਮਾਗਮ ਲਈ ਖੁੱਲ੍ਹਾ ਸੱਦਾ ਵੀ ਦਿਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਲਿੰਗਟਨ ਤੋਂ ਪੰਜਾਬੀ ਮੂਲ ਦੇ ਮਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮੌਕੇ ਪਾਰਲੀਮੈਂਟ ਵਿਚ 30 ਨਵੰਬਰ ਨੂੰ ਇਕ ਕੀਰਤਨ ਸਮਾਗਮ ਵੀ ਕੀਤਾ ਜਾਵੇਗਾ। ਜਿਸ ਵਿਚ ਮੰਤਰੀ ਵਲੋਂ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਅਤੇ ਮੰਤਰੀ ਨੇ ਕਿਹਾ ਕਿ ਸਾਨੂੰ ਗੁਰੂਸਾਹਿਬ ਦੀਆਂ ਸਿਖਿਆਵਾਂ ਉਤੇ ਚਲਣਾ ਚਾਹੀਦਾ ਹੈ। ਨਿਊਜੀਲੈਂਡ ਵਰਗੇ ਸੋਹਣੇ ਮੁਲਕ ਵਿਚ ਹੀ ਰਹਿ ਕੇ ਤਰੱਕੀ ਕਰਨੀ ਚਾਹੀਦੀ ਹੈ।

ਤੁਹਾਨੂੰ ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ ਜਿਨ੍ਹਾਂ ਦੇ ਗੁਰਪੂਰਬ ਨੂੰ ਪੂਰੀ ਧੂੰਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪੰਜਾਬੀ ਲੋਕਾਂ ਵਿਦੇਸ਼ਾਂ ਦੀ ਧਰਤੀ ਉਤੇ ਵੀ ਰਹਿ ਕੇ ਅਪਣੇ ਧਰਮ ਦੇ ਸਮਾਗਮਾਂ ਨੂੰ ਪੂਰੀ ਸਰਧਾ ਦੇ ਨਾਲ ਮਨਾਉਦੇਂ ਹਨ। ਸੰਗਤਾਂ ਭਾਰੀ ਗਿਣਤੀ ਦੇ ਵਿਚ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਦੀਆਂ ਹਨ।