ਮੈਕਰੋਂ ਨੇ ਮੋਦੀ ਨੂੰ ਦਿਖਾਈ ਫ਼ਰਾਂਸ ਦੀ ਇਤਿਹਾਸਿਕ ਇਮਾਰਤ 'ਸੈਤੋ ਦੇ ਸੈਨਿਲੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਇਮਾਰਤ ਦਾ ਨਿਰਮਾਣ 1358 ਵਿਚ ਸ਼ੁਰੂ ਹੋਇਆ ਸੀ ਅਤੇ 1882 ਵਿਚ ਇਹ ਬਣ ਕੇ ਤਿਆਰ ਹੋਈ ਸੀ

Emmanuel macron shows pm narendra modi france famous historic building

ਸੈਨਿਲੋ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫ਼ਰਾਂਸ ਦੀ 2 ਦਿਨੀਂ ਯਾਤਰਾ 'ਤੇ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਰਿੰਦਰ ਮੋਦੀ ਨੂੰ ਫ਼੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਅਪਣੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦਾ ਬਿਹਤਰੀਨ ਨਗੀਨਾ ਕਹਾਉਣ ਵਾਲੀ ਇਮਾਰਤ 'ਸੈਤੋ ਦੇ ਸੈਨਿਲੀ' ਦਿਖਾਈ। ਇਸ ਦੇ ਨਾਲ ਹੀ ਇਮਾਰਤ ਦੀ ਇਤਿਹਾਸਿਕ ਮਹੱਤਤਾ ਦੇ ਬਾਰੇ ਵਿਚ ਦਸਿਆ। ਵਾਸਤੂਕਲਾ ਦਾ ਦਹਾਕਿਆਂ ਪੁਰਾਣਾ ਸ਼ਾਹਕਾਰ 'ਸੈਤੋ ਦੇ ਸੈਨਿਲੀ' ਪੈਰਿਸ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਹੈ।

ਇਸ ਇਮਾਰਤ ਦਾ ਨਿਰਮਾਣ 1358 ਵਿਚ ਸ਼ੁਰੂ ਹੋਇਆ ਸੀ ਅਤੇ 1882 ਵਿਚ ਇਹ ਬਣ ਕੇ ਤਿਆਰ ਹੋਈ ਸੀ। ਇਹ ਅਸਲ ਵਿਚ ਦੋ ਇਮਾਰਤਾਂ ਹਨ। ਐਤਿਤ ਸੈਤੋ ਦਾ ਨਿਰਮਾਣ 1560 ਵਿਚ ਪੂਰਾ ਹਇਆ। ਦੂਜੀ ਇਮਾਰਤ ਗ੍ਰਾਨ ਸੈਤੋ ਹੈ, ਜਿਸ ਨੂੰ ਫ਼੍ਰਾਂਸੀਸੀ ਕ੍ਰਾਂਤੀ ਦੌਰਾਨ ਨਸ਼ਟ ਕਰ ਦਿਤਾ ਗਿਆ ਸੀ। 1870 ਦੇ ਦਹਾਕੇ ਵਿਚ ਇਸ ਦੀ ਮੁੜ ਉਸਾਰੀ ਕੀਤੀ ਗਈ। ਮੋਦੀ ਨੇ ਫ਼ਰਾਂਸ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਸੀ

ਕਿ ਫ਼ਰਾਂਸ ਭਾਰਤ ਦਾ ਮਜ਼ਬੂਤ ਰਣਨੀਤਕ ਹਿੱਸੇਦਾਰ ਹੈ ਅਤੇ ਦੋਵੇਂ ਦੇਸ਼ ਇਸ ਦੀ ਮਹੱਤਤਾ ਡੂੰਘਾਈ ਨਾਲ ਸਮਝਦੇ ਹਨ ਅਤੇ ਇਸ ਨੂੰ ਸਾਂਝਾ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਆਸ ਜਤਾਈ ਕਿ ਇਹ ਯਾਤਰਾ ਆਪਸੀ ਖ਼ੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਲਈ ਫ਼ਰਾਂਸ ਨਾਲ ਭਾਰਤ ਦੀ ਲੰਬੇ ਸਮੇਂ ਦੀ ਮਿਆਦ ਵਾਲੀ ਅਤੇ ਬਹੁਮੁੱਲੀ ਦੋਸਤੀ ਨੂੰ ਹੋਰ ਵਧਾਵਾ ਦੇਵੇਗੀ।