ਅਰਬ ਸਾਗਰ ‘ਚ ਪਾਕਿਸਤਾਨ ਦੇ ਜਲ ਸੈਨਾ ਅਭਿਆਸ ‘ਤੇ ਭਾਰਤ ਨੇ ਵੀ ਤੈਨਾਤ ਕੀਤੇ ਜੰਗੀ ਜਹਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਰਬ ਸਾਗਰ ‘ਚ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਜਲ ਸੈਨਾ ਅਭਿਆਸ ‘ਤੇ ਭਾਰਤ ਦੀ ਸਖ਼ਤ ਨਜ਼ਰ...

Indian Warship

ਨਵੀਂ ਦਿੱਲੀ: ਅਰਬ ਸਾਗਰ ‘ਚ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਜਲ ਸੈਨਾ ਅਭਿਆਸ ‘ਤੇ ਭਾਰਤ ਦੀ ਸਖ਼ਤ ਨਜ਼ਰ ਹੈ। ਪਾਕਿਸਤਾਨ ਅਗਲੇ ਕੁਝ ਦਿਨਾਂ ਤੱਕ ਸਮੁੰਦਰ ਵਿਚ ਰਾਕੇਟ ਅਤੇ ਮਿਜਾਇਲ ਫਾਇਰਿੰਗ ਦੇ ਜ਼ਰੀਏ ਯੁੱਧ ਅਭਿਆਸ ਕਰੇਗਾ। ਪਾਕਿਸਤਾਨ ਦੇ ਇਸ ਅਭਿਆਸ ਉਤੇ ਭਾਰਤ ਵੀ ਪੂਰੀ ਤਰ੍ਹਾਂ ਚੌਕੰਨਾ ਹੈ ਅਤੇ ਕੁਝ ਯੁੱਧਪੋਤ, ਪਣਡੁੱਬੀਆਂ ਅਤੇ ਸਮੁੰਦਰੀ ਸਰਹੱਦ ਦੀ ਪਟ੍ਰੋਲਿੰਗ ਕਰਨ ਵਾਲੇ ਜਹਾਜ ਦੇ ਨਾਲ-ਨਾਲ ਕੁਝ ਯੁੱਧ ਵਾਲੇ ਜਹਾਜ ਨੂੰ ਪਹਿਲਾਂ ਤੋਂ ਲਾਇਨ ਵਿਚ ਤੈਨਾਤ ਕਰਕੇ ਰੱਖਿਆ ਹੈ।

ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਤੋਂ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਵਿਚ ਸਖ਼ਤ ਵਿਰੋਧ ਚੱਲ ਰਿਹਾ ਹੈ। ਪਾਕਿਸਤਾਨ ਕਈ ਵਾਰ ਪ੍ਰਮਾਣੂ ਹਮਲੇ ਦੀ ਧਮਕੀ ਤੱਕ ਦੇ ਚੁੱਕਿਆ ਹੈ।

ਪਾਕਿਸਤਾਨ ਨੇ ਹਮਲਾ ਕੀਤਾ ਤਾਂ ਮਿਲੇਗਾ ਮੂੰਹ ਤੋੜ ਜਵਾਬ

ਸੁਰੱਖਿਆ ਅਦਾਰਿਆਂ ਦੇ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨੀ ਚਾਲਾਂ ‘ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਜੇ ਪਾਕਿਸਤਾਨ ਕਿਸੇ ਵੀ ਹਮਲੇ ਸਥਿਤੀ ਵਿਚ ਹੈ, ਤਾਂ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਉਨ੍ਹਾਂ ਸਥਿਤੀਆਂ ਨੂੰ ਨਜਿੱਠਣ ਲਈ ਤਿਆਰ ਹਨ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੇ ਖ਼ਤਮ ਹੋਣ ਤੋਂ ਬਾਅਦ ਤੋਂ ਪਾਕਿਸਤਾਨ ਦੀ ਫੌਜ ਜਾਂ ਇਸ ਦੇ ਅਤਿਵਾਦੀ ਸਮੂਹਾਂ ਵੱਲੋਂ ਹਮਲੇ ਕਰਨ ਦੀ ਸਥਿਤੀ ਵੱਧ ਗਈ ਹੈ। ਸੂਤਰਾਂ ਨੇ ਕਿਹਾ, ਹਾਲਾਂਕਿ ਇਹ ਪਾਕਿਸਤਾਨ ਅਭਿਆਸ ਸਧਾਰਨ ਪ੍ਰਕਿਰਿਆ ਅਧੀਨ ਹੈ, ਪਰ ਇਸ ਦਾ ਇਰਾਦਾ ਕਿਸੇ ਵੀ ਸਮੇਂ ਬਦਲ ਸਕਦਾ ਹੈ।

ਪਾਕਿਸਤਾਨ ਦੀ ਚਾਲ 29 ਸਤੰਬਰ ਤੱਕ ਜਾਰੀ ਰਹੇਗੀ

ਪਾਕਿਸਤਾਨ ਨੇ ਉੱਤਰੀ ਅਰਬ ਸਾਗਰ ਵਿਚੋਂ ਲੰਘ ਰਹੇ ਮਾਲ ਸਮੁੰਦਰੀ ਜ਼ਹਾਜ਼ਾਂ ਲਈ ਇਕ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ 25 ਤੋਂ 29 ਸਤੰਬਰ ਤੱਕ ਲਾਈਵ ਮਿਜ਼ਾਈਲ, ਰਾਕੇਟ ਅਤੇ ਤੋਪਾਂ ਚਲਾਈਆਂ ਜਾਣਗੀਆਂ। ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਭਾਰਤ ਪਾਕਿਸਤਾਨ ਦੀ ਹਰਕਤ ‘ਤੇ ਨਜ਼ਰ ਰੱਖੇਗਾ। ਜੇ ਉਸਨੇ ਰੁਟੀਨ ਤੋਂ ਇਲਾਵਾ ਕੁਝ ਵੀ ਕੀਤਾ, ਤਾਂ ਉਸਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਭਾਰਤੀ ਜਲ ਸੈਨਾ ਅਤੇ ਹਵਾਈ ਸੈਨਾ ਨੇ ਇਸ ਲਈ ਢੁਕਵੇਂ ਪ੍ਰਬੰਧ ਕਾਇਮ ਰੱਖੇ ਹਨ।