ਪਾਕਿਸਤਾਨ ਡ੍ਰੋਨ ਜ਼ਰੀਏ ਭੇਜ ਰਿਹਾ ਹਥਿਆਰਾਂ ਦਾ ਜਖ਼ੀਰਾ, ਕੈਪਟਨ ਨੇ ਅਮਿਤ ਸ਼ਾਹ ਤੋਂ ਮੰਗੀ ਮੱਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਤੋਂ ਭਾਰੀ ਡਰੋਨ ਦੇ ਜਰੀਏ ਪੰਜਾਬ ਵਿੱਚ ਭਾਰੀ ਗਿਣਤੀ ਵਿੱਚ ਹਥਿਆਰ ਸੁੱਟਣ...

Amit Shar with Captain Amrinder

ਚੰਡੀਗੜ: ਪਾਕਿਸਤਾਨ ਤੋਂ ਭਾਰੀ ਡਰੋਨ ਦੇ ਜਰੀਏ ਪੰਜਾਬ ਵਿੱਚ ਭਾਰੀ ਗਿਣਤੀ ਵਿੱਚ ਹਥਿਆਰ ਸੁੱਟਣ ਦੀਆਂ ਘਟਨਾਵਾਂ ‘ਤੇ ਰਾਜ ਸਰਕਾਰ ਚੌਕਸ ਹੋ ਗਈ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਮਹੀਨੇ ਪਾਕਿਸਤਾਨ ਨੇ 8 ਵਾਰ ਹਥਿਆਰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ  ਤੋਂ ਬਾਅਦ ਰਾਜ  ਦੇ ਸੀਐਮ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸਮੱਸਿਆ ਨਾਲ ਨਿੱਬੜਨ ਦੀ ਬੇਨਤੀ ਕੀਤੀ ਹੈ।  ਦੱਸ ਦਈਏ ਕਿ ਰਾਜ ਵਿੱਚ ਖਾਲਿਸਤਾਨੀ ਅਤਿਵਾਦੀ ਮਾਡਿਊਲ ਦਾ ਖੁਲਾਸਾ ਹੋਣ  ਤੋਂ ਬਾਅਦ ਡਰੋਨ ਦੇ ਜਰੀਏ ਹਥਿਆਰਾਂ ਦੀ ਸਪਲਾਈ ਦਾ ਮਾਮਲਾ ਸਾਹਮਣੇ ਆਇਆ ਹੈ।

4 ਅਤਿਵਾਦੀ ਗ੍ਰਿਫ਼ਤਾਰ

ਦੱਸ ਦਈਏ ਕਿ ਬੀਤੇ ਦਿਨਾਂ ਪੰਜਾਬ ਦੇ ਤਰਨ ਤਾਰਨ ਜਿਲ੍ਹੇ ਵਿੱਚ 4 ਖਾਲਿਸਤਾਨੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਏਕੇ-47 ਸਮੇਤ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਇਸ ਹਥਿਆਰਾਂ ਦੀ ਸਪਲਾਈ ਜੀਪੀਐਸ-ਫਿਟੇਡ ਡਰੋਨ ਦੀ ਮਦਦ ਨਾਲ ਸਰਹੱਦ ਪਾਰ ਤੋਂ ਕੀਤੀ ਗਈ ਹੈ।

ਇਸਦੇ ਮੱਦੇਨਜਰ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਸਰਹੱਦ ਪਾਰੋਂ ਪਾਕਿਸਤਾਨ ਡਰੋਨਾਂ ਦਾ ਇਸਤੇਮਾਲ ਕਰ ਹਥਿਆਰਾਂ ਅਤੇ ਕਾਰਤੂਸਾਂ ਦੀ ਖੇਪ ਸੁਟਣ ਦੀ ਹਾਲਿਆ ਘਟਨਾ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਪ੍ਰਾਵਧਾਨਾਂ ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ  ਦੇ ਨਾਪਾਕ ਮਨਸੂਬਿਆਂ ਦਾ ਨਵਾਂ ਅਤੇ ਭਿਆਨਕ ਨਿਯਮ ਹੈ।

AK-47, ਸੈਟਲਾਇਟ ਫੋਨ ਸੁੱਟੇ

ਸੂਤਰਾਂ ਦੇ ਅਨੁਸਾਰ, ਡਰੋਨ ਨਾਲ ਸੁੱਟੇ ਗਏ ਹਥਿਆਰਾਂ ਵਿੱਚ ਏਕੇ-47, ਸੈਟਲਾਇਟ ਫੋਨਜ਼ ਵੀ ਹਨ।  ਜਿਸ ਡਰੋਨ ਨਾਲ ਇਹ ਹਥਿਆਰ ਸੁੱਟ ਗਏ ਹਨ ਉਹ 5 ਕਿੱਲੋਗ੍ਰਾਮ ਤੱਕ ਭਾਰ ਢੋ ਸਕਦੇ ਹਨ ਅਤੇ ਕਾਫ਼ੀ ਹੇਠਾਂ ਉੱਡ ਸਕਦੇ ਹੈ।  

ਡਰੋਨ ਸਮੱਸਿਆ ਨਾਲ ਜਲਦੀ ਨਿਬੜੀਏ ਅਮਿਤ ਸ਼ਾਹ

ਅਮਰਿੰਦਰ ਸਿੰਘ ਨੇ ਅੱਗੇ ਕਿਹਾ, ਮੈਂ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਡਰੋਨ ਸਮੱਸਿਆ ਨਾਲ ਜਲਦੀ ਨਿਬੜਿਆ ਜਾਵੇ। ਉਥੇ ਹੀ, ਡੀਜੀਪੀ ਦਿਨਕਰ   ਗੁਪਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਥਿਆਰ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਡਿਲੀਵਰ ਕੀਤੇ ਗਏ ਸਨ। ਉਨ੍ਹਾਂ ਨੇ ਇਸ ‘ਚ ਪਾਕਿਸਤਾਨ ਜਿਹਾਦੀ ਅਤੇ ਖਾਲਿਸਤਾਨੀ ਸਮੂਹਾਂ ਅਤੇ ਆਈਐਸਆਈ ਦਾ ਹੱਥ ਦੱਸਿਆ ਸੀ।