ਲੋਕ ਸਭਾ ਚੋਣਾਂ 2019: ਯੂਪੀ ਵਿਚ ਬੀਜੇਪੀ ਨੇ 60 ਵਿਚੋਂ 16 ਮੈਂਬਰਾਂ ਦੇ ਟਿਕਟ ਕੱਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ 20 ਸੀਟਾਂ ਦਾ ਐਲਾਨ ਹੋਣਾ ਬਾਕੀ ਹੈ।

Lok Sabha Elections 2019:BJP cut 16 candidateticket in uttar pradesh atrc

ਨਵੀਂ ਦਿੱਲੀ:ਲਗਾਤਾਰ ਦੂਜੀ ਵਾਰ ਕੇਂਦਰ ਦੀ ਸੱਤਾ ਵਿਚ ਮਜਬੂਤੀ ਬਣਾਏ ਰੱਖਣ ਲਈ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ਅਤੇ ਇਸ ਲਈ ਉਸ ਦੀ ਸਭ ਤੋਂ ਵੱਡੀ ਉਮੀਦ ਉਤਰ ਪ੍ਰਦੇਸ਼ 'ਤੇ ਟਿਕੀ ਹੋਈ ਹੈ। 2014 ਵਿਚ ਨਰੇਂਦਰ ਮੋਦੀ ਨੂੰ ਸੱਤਾ ਤਕ ਪਹੁੰਚਾਉਣ ਵਿਚ ਇਸ ਪ੍ਰਦੇਸ਼ ਦਾ ਅਹਿਮ ਯੋਗਦਾਨ ਸੀ ਅਤੇ ਇਸ ਵਾਰ ਵੀ ਬੀਜੇਪੀ ਇਸ ਰਾਜ ਤੋਂ ਵੱਡੀ ਉਮੀਦ ਲਗਾਈ ਬੈਠੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬੀਜੇਪੀ ਸੱਤਾ ਵਿਰੋਧੀ ਲਹਿਰ ਦਾ ਜ਼ਿਆਦਾ ਅਸਰ ਨਾ ਪਵੇ। ਇਸ ਲਈ ਉਹ ਅਪਣੇ ਕਈ ਲੋਕ ਸਭਾ ਮੈਂਬਰਾ ਦਾ ਟਿਕਟ ਕੱਟਣ ਵਿਚ ਜੁੱਟੀ ਹੋਈ ਹੈ।

ਭਾਰਤੀ ਜਨਤਾ ਪਾਰਟੀ ਵੱਲੋਂ ਉਤਰ ਪ੍ਰਦੇਸ਼ ਲਈ ਹੁਣ ਤਕ ਘੋਸ਼ਿਤ ਕੀਤੇ ਗਏ ਉਮੀਦਵਾਰਾਂ ਦੇ ਨਾਮਾਂ ਵਿਚ ਅਦਲਾ ਬਦਲੀ ਕਰ ਰਹੀ ਹੈ। 'ਹੁਣ ਤਕ ਦਿੱਤੀਆਂ ਗਈਆਂ 60 ਟਿਕਟਾਂ ਵਿਚ 20 ਲੋਕ ਸਭਾ ਮੈਬਰਾਂ ਦੇ ਨਾਮਾਂ ਵਿਚ ਪਾਰਟੀ ਨੇ ਬਦਲੀ ਕੀਤੀ ਹੈ। ਜੇਕਰ ਬੀਜੇਪੀ ਦੀ ਲਿਸਟ ਵੇਖੀਏ ਤਾਂ 16 ਲੋਕ ਸਭਾ ਮੈਂਬਰਾਂ ਦੀ ਟਿਕਟ  ਬੀਜੇਪੀ ਨੇ ਕੱਟ ਦਿੱਤੀ ਹੈ ਜਦੋਂ ਕਿ ਚਾਰ ਲੋਕ ਸਭਾ ਮੈਂਬਰਾਂ ਦੀ ਸੀਟ ਬਦਲ ਦਿੱਤੀ ਗਈ ਹੈ।

ਹੁਣ 20 ਸੀਟਾਂ ਦਾ ਐਲਾਨ ਹੋਣਾ ਬਾਕੀ ਹੈ। ਹਾਲਾਂਕਿ ਇਹਨਾਂ ਬਚੀਆਂ ਹੋਈਆਂ ਸੀਟਾਂ ਵਿਚੋਂ ਕੁਝ ਸੀਟਾਂ ਸਹਿਯੋਗੀ ਦਲਾਂ ਲਈ ਵੀ ਹੋ ਸਕਦੀਆਂ ਹਨ। ਕੇਂਦਰ ਅਤੇ ਰਾਜ ਦੋਨਾਂ ਥਾਵਾਂ 'ਤੇ ਭਾਰਤੀ ਜਨਤਾ ਪਾਰਟੀ ਨੇ ਜਿਹਨਾਂ ਵੱਡੇ ਲੋਕ ਸਭਾ ਮੈਬਰਾਂ ਦੀਆਂ ਟਿਕਟਾਂ ਕੱਟੀਆਂ ਹਨ ਉਹਨਾਂ ਵਿਚ ਕਾਨਪੁਰ ਤੋਂ ਲੋਕ ਸਭਾ ਅਤੇ ਬੀਜੇਪੀ ਦੇ ਦਿਗਜ ਨੇਤਾ ਮੁਰਲੀ ਮਨੋਹਰ ਜੋਸ਼ੀ, ਦੇਵਰਿਆ ਤੋਂ ਕਲਰਾਜ ਮਿਸ਼ਰਾ ਤੋਂ ਇਲਾਵਾ ਝਾਂਸੀ ਤੋਂ ਉਮਾ ਭਾਰਤੀ ਸ਼ਾਮਲ ਹੈ।

ਇਹਨਾਂ ਤੋਂ ਇਲਾਵਾ ਰਾਮਪੁਰ ਤੋਂ ਡਾਕਟਰ ਨੇਪਾਲ ਸਿੰਘ, ਸੰਭਲ ਤੋਂ ਸਤਿਆਪਾਲ, ਹਾਥਰਸ ਤੋਂ ਰਾਜੇਸ਼ ਦਿਵਾਕਰ, ਫਤਿਹਪੁਰ ਤੋਂ ਸੀਕਰੀ ਬਾਬੂ ਲਾਲ, ਸ਼ਾਹਜਹਾਂਪੁਰ ਤੋਂ ਕ੍ਰਿਸ਼ਣ ਰਾਜ, ਹਰਦੋਈ ਤੋਂ ਅੰਸ਼ੁਲ ਵਰਮਾ, ਮਿਸ਼ਰਿਖ ਤੋਂ ਅੰਜੂ ਬਾਲਾ, ਇਟਾਵਾ ਤੋਂ ਅਸ਼ੋਕ ਦੋਹਰੇ, ਪ੍ਰਿਆਗਰਾਜ ਤੋਂ ਸ਼ਿਆਮ ਚਰਣ ਗੁਪਤਾ, ਬਾਰਾਬੰਕੀ ਤੋਂ ਪ੍ਰਿਅੰਕਾ ਰਾਵਤ, ਬਹਰਾਇਚ ਤੋਂ ਸਾਵਿਤਰੀ ਬਾਈ ਫੁਲੇ, ਕੁਸ਼ੀਨਗਰ ਤੋਂ ਰਾਜੇਸ਼ ਪਾਂਡੇ ਅਤੇ ਬਲਿਆ ਤੋਂ ਭਰਤ ਸਿੰਘ ਹਨ।