ਮੈਂ ਖੁਸ਼ੀ-ਖੁਸ਼ੀ ਈਰਾਨ ਜਾਵਾਂਗਾ : ਮਾਈਕ ਪੋਂਪਿਓ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਦੌਰਾਨ ਉਹ ਈਰਾਨ 'ਤੇ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਖ਼ੁਸ਼ੀ-ਖ਼ੁਸ਼ੀ ਨਾਲ ਤੇਹਰਾਨ ਜਾਣਗੇ

Mike Pompeo

ਵਾਸ਼ਿੰਗਟਨ  : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਉਹ ਖੁਸ਼ੀ-ਖੁਸ਼ੀ ਈਰਾਨ ਜਾਣਗੇ। ਇਸ ਦੌਰਾਨ ਉਹ ਈਰਾਨ 'ਤੇ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਖ਼ੁਸ਼ੀ-ਖ਼ੁਸ਼ੀ ਨਾਲ ਤੇਹਰਾਨ ਜਾਣਗੇ। ਪੋਂਪਿਓ ਨੇ ਬਲੂਮਬਰਗ ਨੂੰ ਦਿਤੇ ਗਏ ਇਕ ਇੰਟਰਵਿਊ ਵਿਚ ਵੀਰਵਾਰ ਨੂੰ ਕਿਹਾ ਕਿ ਉਹ ਪਾਬੰਦੀਆਂ ਦੇ ਪਿੱਛੇ ਅਮਰੀਕਾ ਦੇ ਕਾਰਨ ਸਪੱਸ਼ਟ ਕਰਨ ਲਈ ਈਰਾਨ ਦੇ ਟੈਲੀਵਿਜ਼ਨ 'ਤੇ ਆਉਣਾ ਪਸੰਦ ਕਰਨਗੇ।

ਉਨ੍ਹਾਂ ਨੇ ਕਿਹਾ,''ਮੈਂ ਈਰਾਨ ਦੇ ਲੋਕਾਂ ਨਾਲ ਸਿੱਧੇ ਗੱਲ ਕਰਨ ਦੇ ਮੌਕੇ ਦਾ ਸਵਾਗਤ ਕਰਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ ਕਿ ਉਨ੍ਹਾਂ ਦੀ ਲੀਡਰਸ਼ਿਪ ਨੇ ਕੀ ਕੀਤਾ ਅਤੇ ਕਿਵੇਂ ਉਸ ਨੇ ਈਰਾਨ ਨੂੰ ਨੁਕਸਾਨ ਪਹੁੰਚਾਇਆ।'' ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਈਰਾਨ ਨਾਲ ਪਰਮਾਣੂ ਪ੍ਰੋਗਰਾਮ 'ਤੇ ਲਗਾਮ ਲਗਾਉਣ ਵਾਲੇ ਸਮਝੌਤੇ ਤੋਂ ਅਪਣੇ ਦੇਸ਼ ਨੂੰ ਵੱਖ ਕਰ ਲਿਆ ਸੀ ਅਤੇ ਉਸ 'ਤੇ ਪਾਬੰਦੀਆਂ ਲਗਾ ਦਿਤੀਆਂ ਸਨ। 

ਇਸ ਦੇ ਬਾਅਦ ਤੋਂ ਹੀ ਅਮਰੀਕਾ ਅਤੇ ਈਰਾਨ ਵਿਚਾਲੇ ਸੰਬੰਧ ਤਣਾਅਪੂਰਣ ਬਣੇ ਹੋਏ ਹਨ। ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਬੀਤੇ ਹਫ਼ਤੇ ਸੰਭਤ ਤੌਰ 'ਤੇ ਈਰਾਨ ਦੇ ਦੋ ਡਰੋਨਾਂ ਨੂੰ ਨਸ਼ਟ ਕੀਤਾ ਸੀ ਅਤੇ ਉਸ ਨੇ ਖਾੜੀ ਵਿਚ ਟੈਂਕਰ ਜਹਾਜ਼ਾਂ 'ਤੇ ਸਿਲਸਿਲੇਵਾਰ ਰਹੱਸਮਈ ਹਮਲੇ ਕਰਨ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ।