ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦੇ ਕਾਤਲ ਨੂੰ ਮੌਤ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ਼ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ।

Sandeep Singh Dhaliwal’s murderer sentenced to death


ਟੈਕਸਾਸ: ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਰਾਬਰਟ ਸੋਲਿਸ ਨਾਮ ਦੇ ਵਿਅਕਤੀ ਨੇ 2019 ਵਿਚ ਅਮਰੀਕੀ ਰਾਜ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਇਹ ਫੈਸਲਾ ਨਾਗਰਿਕਾਂ ਦੀ ਬਣੀ ਜਿਊਰੀ ਕਮੇਟੀ ਨੇ ਦਿੱਤਾ। ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ਼ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਹੈਰਿਸ ਕਾਊਂਟੀ ਸ਼ੈਰਿਫ ਅਤੇ ਗੋਂਜਾਲੇਜ਼ ਨੇ ਟਵੀਟ ਕਰਕੇ ਕਿਹਾ ਕਿ ਫੈਸਲਾ ਆ ਗਿਆ ਹੈ। ਜੱਜਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸੀਂ ਬਹੁਤ ਧੰਨਵਾਦੀ ਹਾਂ ਕਿ ਧਾਲੀਵਾਲ ਨੂੰ ਇੰਨੇ ਸਾਲਾਂ ਬਾਅਦ ਇਨਸਾਫ ਮਿਲਿਆ ਹੈ।

ਇਸ ਦੇ ਨਾਲ ਹੀ ਫੈਸਲੇ ਤੋਂ ਪਹਿਲਾਂ ਦੋਸ਼ੀ ਸੋਲਿਸ ਨੇ ਆਪਣੇ ਬਚਾਅ ਵਿਚ ਗਵਾਹੀ ਦਿੱਤੀ ਅਤੇ ਜੱਜਾਂ ਨੂੰ ਕਿਹਾ ਕਿ ਉਸ ਨੇ ਧਾਲੀਵਾਲ ਨੂੰ ਗਲਤੀ ਨਾਲ ਗੋਲੀ ਮਾਰ ਦਿੱਤੀ ਸੀ। ਹਾਲਾਂਕਿ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਸੋਲਿਸ ਨੇ ਜਾਣਬੁੱਝ ਕੇ ਧਾਲੀਵਾਲ ਨੂੰ ਗੋਲੀ ਮਾਰੀ ਸੀ। ਸੋਲਿਸ ਨੇ ਆਪਣੇ ਬਚਾਅ ਵਿਚ ਜੱਜਾਂ ਨੂੰ ਕਿਹਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਤੁਹਾਡਾ ਫੈਸਲਾ ਹੈ। ਮੇਰੀ ਜ਼ਿੰਦਗੀ ਤੁਹਾਡੇ ਹੱਥਾਂ ਵਿਚ ਹੈ।

ਸੰਦੀਪ ਧਾਲੀਵਾਲ 2015 ਵਿਚ ਉਦੋਂ ਚਰਚਾ ਵਿਚ ਆਏ ਸੀ ਜਦੋਂ ਉਹਨਾਂ ਨੇ ਵਰਦੀ ਨਾਲ ਪੱਗ ਬੰਨ੍ਹਣ ਦੀ ਇਜਾਜ਼ਤ ਹਾਸਲ ਕੀਤੀ ਸੀ। 27 ਸਤੰਬਰ 2019 ਨੂੰ ਧਾਲੀਵਾਲ ਨੂੰ ਡਿਊਟੀ ਦੌਰਾਨ ਇੱਕ ਹਮਲੇ 'ਚ ਕਤਲ ਕਰ ਦਿੱਤਾ ਗਿਆ ਸੀ।