ਕੈਨੇਡਾ: ਜਾਣੋ ਕੌਣ ਹੈ ਕਿਊਬੈਕ ਵਿਧਾਨ ਸਭਾ ਚੋਣਾਂ ਲੜਨ ਜਾ ਰਿਹਾ ਇੱਕੋ-ਇੱਕ ਸਿੱਖ ਪੰਜਾਬੀ
ਫ਼ਰੈਂਚ ਭਾਸ਼ੀਆਂ ਦੀ ਬਹੁਤਾਤ ਵਾਲੇ ਸੂਬੇ ਤੋਂ ਅੰਜੂ ਢਿੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ
ਕੈਨੇਡਾ ਦੀਆਂ ਚੋਣਾਂ ਬਾਰੇ ਇੱਕ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਫ਼ਰੈਂਚ ਪ੍ਰਭਾਵ ਵਾਲੇ ਇਲਾਕੇ ਕਿਊਬੈਕ ਵਿੱਚ ਇੱਕ ਇਕੱਲਾ ਪੰਜਾਬੀ ਉਮੀਦਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਿਹਾ ਹੈ। ਇਸ ਉਮੀਦਵਾਰ ਦਾ ਨਾਂਅ ਜਸਪਾਲ ਸਿੰਘ ਆਹਲੂਵਾਲੀਆ ਹੈ, ਜੋ ਬਲਾਕ ਮਾਂਟਰੀਅਲ ਦੀ ਨੁਮਾਇੰਦਗੀ ਕਰਦੇ ਹੋਏ ਵਾਡਰਿਉਲ ਸੀਟ ਤੋਂ ਚੋਣ ਮੈਦਾਨ ਵਿੱਚ ਹਨ।
ਚੋਣਾਂ 3 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਫ਼ਰੈਂਚ ਭਾਸ਼ੀਆਂ ਦੀ ਬਹੁਤਾਤ ਵਾਲੇ ਸੂਬੇ ਤੋਂ ਅੰਜੂ ਢਿੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ, ਪਰ ਕਿਊਬੈਕ ਅਸੈਂਬਲੀ ਵਿੱਚ ਕੋਈ ਵੀ ਪੰਜਾਬੀ ਆਗੂ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦਾ।
ਆਹਲੂਵਾਲੀਆ ਤੋਂ ਇਲਾਵਾ, ਇਕ ਹੋਰ ਭਾਰਤੀ ਦੀਪਕ ਅਵਸਥੀ ਲਾਰੀਅਰ-ਡੋਰੀਅਨ ਤੋਂ ਚੋਣ ਲੜ ਰਿਹਾ ਹੈ। ਪਿਛਲੇ ਸਾਲ ਕੈਨੇਡਾ ਦੀਆਂ ਫ਼ੈਡਰਲ ਚੋਣਾਂ ਨਾਲ ਪੰਜਾਬੀਆਂ ਅੰਦਰ ਕੈਨੇਡਾ ਦੀ ਸਿਆਸਤ 'ਚ ਉੱਭਰਨ ਦਾ ਉਤਸ਼ਾਹਜਨਕ ਰੁਝਾਨ ਪੈਦਾ ਹੋਇਆ, ਅਤੇ ਉਨ੍ਹਾਂ ਚੋਣਾਂ ਵਿੱਚ 19 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ।