ਇਟਲੀ ਦੇ ਰਾਸ਼ਟਰਪਤੀ ਨੇ ਕਿਸਾਨ ਦੀ ਧੀ ਨੂੰ ਕੀਤਾ ਸਨਮਾਨਿਤ, 13 ਸਾਲਾਂ ਤੋਂ ਕਰ ਰਹੀ ਕਲਾਸ 'ਚੋ ਟਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋ ਰਾਸ਼ਟਰਪਤੀ ਨੇ ਕਿਸੇ ਵੀ ਖੇਤਰ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨਿਤ ਕੀਤਾ ਹੋਵੇ। 

Italian president honors farmer's daughter

 

ਚੰਡੀਗੜ੍ਹ: ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ।

 

 

ਹੋਰ ਵੀ ਪੜ੍ਹੋ:  ਦਰਦਨਾਕ ਹਾਦਸਾ: ਸੈਰ ਕਰ ਰਹੀਆਂ ਔਰਤਾਂ ਨੂੰ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਕੁਚਲਿਆ, ਮੌਤ  

ਅਜਿਹਾ ਹੀ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ। ਪਿਛਲੇ 13 ਸਾਲਾਂ ਤੋਂ ਆਪਣੀ ਹਰ ਕਲਾਸ ਸਭ ਤੋ ਵੱਧ ਅੰਕਾਂ ਨਾਲ ਪਾਸ ਹੁੰਦੀ ਆ ਰਹੀ ਹੈ ਪੰਜਾਬ ਦੀ ਧੀ ਗੁਰਜੀਤ ਕੌਰ ਨੂੰ  ਇਟਲੀ ਦੇ ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਸਨਮਾਨਿਤ ਕੀਤਾ ਗਿਆ ਹੈ।

 

ਹੋਰ ਵੀ ਪੜ੍ਹੋ:  ਬੈਰੀਕੇਡ ਹਟਣ ਤੋਂ ਬਾਅਦ ਰਾਹੁਲ ਗਾਂਧੀ ਦਾ ਟਵੀਟ, ਜਲਦ ਹੀ ਹਟਣਗੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ'  

ਦੱਖਣੀ ਇਟਲੀ ਦੀ ਪੂਲੀਆਂ ਸਟੇਟ ਵਿਚ ਇਕ ਖੇਤੀ ਫਾਰਮ 'ਤੇ ਕੰਮ ਕਰਕੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਵਾਲੇ ਜਸਵੰਤ ਸਿੰਘ ਦੀ ਹੋਣਹਾਰ ਧੀ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨ ਮਿਲਣਾ ਮਿਹਨਤਕਸ਼ ਲੋਕਾਂ ਲਈ ਮਾਣ ਵਾਲੀ ਗੱਲ ਹੈ ਜੋ ਕਿਸੇ ਸੁਪਨੇ ਤੋ ਘੱਟ ਨਹੀਂ। ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋ ਰਾਸ਼ਟਰਪਤੀ ਨੇ ਕਿਸੇ ਵੀ ਖੇਤਰ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨਿਤ ਕੀਤਾ ਹੋਵੇ। 

  ਹੋਰ ਵੀ ਪੜ੍ਹੋ: ਲੋਕ ਮਿੱਟੀ ਦੇ ਦੀਵੇ ਖਰੀਦਣ ਦੀ ਬਜਾਏ ਖਰੀਦ ਰਹੇ ਨੇ China Made ਦੀਵੇ