ਕੈਨੇਡਾ 'ਚ 100 ਤੋਂ ਵੱਧ ਅਪਰਾਧਾਂ ਲਈ 16 ਪੰਜਾਬੀਆਂ 'ਤੇ ਕੇਸ ਦਰਜ
ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦਰਜ 100 ਤੋਂ ਵੱਧ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀ ਗਈ ਸੀ।
ਵਸ਼ਿੰਗਟਨ - ਕੈਨੇਡਾ ਵਿਚ ਪੰਜਾਬੀਆਂ ਦੀ ਜ਼ਿਆਦਾਤਰ ਅਬਾਦੀ ਵਾਲੇ ਸ਼ਹਿਰ ਬਰੈਂਪਚਨ ਵਿਚ ਵੱਖਰੇ ਪੁਲਿਸ ਵਿਭਾਗਾਂ ਨੇ ਅਤੇ ਕੈਨੇਡਾ ਪੰਸਟ ਦੀ ਸੰਯੁਕਤ ਜਾਂਚ ਵਚ ਚੋਰੀ ਦੇ ਸਮਾਨ, ਡਰੱਗ, ਫਰਜਡੀ ਦਸਤਾਵੇਜ਼, ਪਹਿਚਾਣ ਪੱਤਰ ਅਤੇ ਕ੍ਰੈਡਿਟ ਕਾਰਜ ਡਾਟਾ ਸਮੇਤ 16 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੁੱਲ 140 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ - ਪੰਜਾਬ ਦੇ ਜੰਮਪਲ ਅਜਮੇਰ ਸਿੰਘ ਨੇ ਅਮਰੀਕਾ 'ਚ ਚਮਕਾਇਆ ਨਾਂ, ਹੈਮਰਥਰੋ 'ਚ ਹਾਸਲ ਕੀਤਾ ਗੋਲਡ ਮੈਡਲ
ਕੈਨੇਡੀਅਨ ਪੁਲਿਸ ਅਨੁਸਾਰ, ਉਨ੍ਹਾਂ ਨੇ ਪਿਛਲੇ ਮਹੀਨੇ, ਕੈਨੇਡਾ ਪੋਸਟ, ਹੈਲਟਨ ਰੀਜਨਲ ਪੁਲਿਸ ਸਰਵਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕਈ ਵਿੱਤੀ ਸੰਸਥਾਵਾਂ ਦੇ ਸਹਿਯੋਗ ਨਾਲ, ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਮੇਲ ਚੋਰੀ ਦੀਆਂ 100 ਤੋਂ ਵੱਧ ਰਿਪੋਰਟਾਂ ਦੇ ਸੰਬੰਧ ਵਿਚ ਜਾਂਚ ਕੀਤੀ ਅਤੇ ਉਨ੍ਹਾਂ ਦੇ ਲਿੰਕ ਪਾਏ ਅਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚਕਰਤਾਵਾਂ ਨੂੰ ਕਥਿਤ ਤੌਰ 'ਤੇ ਇਕ ਨਿੱਜੀ ਸੜਕ ਦੇ ਕਿਨਾਰੇ ਕੈਨੇਡਾ ਪੋਸਟ ਮੇਲ ਬਾਕਸ ਜਾਂ ਨਿਵਾਸ ਬਕਸੇ ਵਿਚ ਸੇਧ ਲਗਾਉਂਦੇ ਹੋਏ ਚੈੱਕ, ਕ੍ਰੈਡਿਟ ਕਾਰਡ ਅਤੇ ਸ਼ਨਾਖਤੀ ਦਸਤਾਵੇਜ਼ ਤੋੜ ਕੇ ਮੇਲ ਚੋਰੀ ਕਰਦੇ ਹੋਏ ਪਾਇਆ ਹੈ।
ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦਰਜ 100 ਤੋਂ ਵੱਧ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀ ਗਈ ਸੀ। ਫੜੇ ਗਏ ਅਤੇ ਮੁਲਜ਼ਮਾਂ ਵਿੱਚ ਗੁਰਦੀਪ ਬੈਂਸ (46), ਹਰਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖਾਕ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਾਹੀ (38) ਅਤੇ ਗੁਰਵਿੰਦਰ ਕੰਗ ਸ਼ਾਮਲ ਹਨ,. (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੁੰਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਰਾ (27) ਦੇ ਨਾਮ ਸ਼ਾਮਲ ਹਨ।