ਰੋਪੜ 'ਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਪਲਟੀ ਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

20 ਦੇ ਕਰੀਬ ਲੋਕ ਜ਼ਖ਼ਮੀ

photo

 

ਰੋਪੜ: ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਕਰੀਬ 20 ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਸ੍ਰੀ ਆਨੰਦਪੁਰ ਸਾਹਿਬ-ਰੋਪੜ ਰੋਡ ’ਤੇ ਪਿੰਡ ਘਨੌਲੀ ਨੇੜੇ ਵਾਪਰਿਆ। ਸਾਰੇ ਜ਼ਖਮੀ ਵਿਅਕਤੀ ਛੋਟੇ ਹਾਥੀ 'ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਲੁਧਿਆਣਾ ਜਾ ਰਹੇ ਸਨ ਕਿ ਨੈਸ਼ਨਲ ਹਾਈਵੇ 'ਤੇ ਪਿੰਡ ਘਨੌਲੀ ਨੇੜੇ ਡਰਾਈਵਰ ਦੀ ਅੱਖ ਲੱਗ ਗਈ। ਜਿਸ ਕਾਰਨ ਉਸ ਦਾ ਵਾਹਨ ਤੋਂ ਕੰਟਰੋਲ ਗੁਆ ਗਿਆ।

ਇਹ ਵੀ ਪੜ੍ਹੋ: ਝੋਨੇ ਦੀ ਮੁੜ ਬਿਜਾਈ ਸੰਭਵ ਨਾ ਹੋਵੇ ਤਾਂ ਬਦਲਵੀਆਂ ਫਸਲਾਂ ਉਗਾਉਣ ਪੰਜਾਬ ਦੇ ਕਿਸਾਨ : ਖੇਤੀ ਮਾਹਰ

ਇਸ ਕਾਰਨ ਛੋਟਾ ਹਾਥੀ ਸੜਕ 'ਤੇ ਪਲਟ ਗਿਆ। ਜ਼ਖ਼ਮੀਆਂ ਵਿਚ ਕਈ ਬੱਚੇ ਵੀ ਸ਼ਾਮਲ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਇੱਕ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ਕਾਰਨ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ

ਇਸ ਹਾਦਸੇ ਦੌਰਾਨ ਦੋ ਵਿਅਕਤੀ ਸੁਰੱਖਿਅਤ ਬਚ ਗਏ ਅਤੇ ਜਦੋਂ ਇਹ ਦੋਵੇਂ ਵਿਅਕਤੀ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਪੈਦਲ ਆ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਵੀ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਸਾਰੇ ਜ਼ਖਮੀ ਲੋਕ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਸਨੀਕ ਦੱਸੇ ਜਾਂਦੇ ਹਨ ਅਤੇ ਸਾਰੇ ਪ੍ਰਵਾਸੀ ਹਨ। ਮੌਕੇ 'ਤੇ ਪਹੁੰਚੀ ਪੁਲਿਸ ਘਟਨਾ ਦਾ ਜਾਇਜ਼ਾ ਲੈ ਰਹੀ ਹੈ।