4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ; ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਸਿੰਘ ਦੀ 28 ਅਗਸਤ ਨੂੰ ਸਵੇਰੇ ਕੰਮ ਵਾਲੀ ਥਾਂ 'ਤੇ ਮੌਤ ਹੋ ਗਈ।
Punjab boy Sahilpreet Thind died in Industrial accident in Brampton
ਬਰੈਂਪਟਨ: ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਸਿੰਘ ਦੀ 28 ਅਗਸਤ ਨੂੰ ਸਵੇਰੇ ਕੰਮ ਵਾਲੀ ਥਾਂ 'ਤੇ ਮੌਤ ਹੋ ਗਈ।
ਦਸਿਆ ਜਾ ਰਿਹਾ ਹੈ ਕਿ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ ਵਿਖੇ ਕੰਮ ਕਰ ਕਰਦਾ ਸੀ, ਬੀਤੇ ਦਿਨੀਂ ਇਥੇ ਮਸ਼ੀਨ ਨਾਲ ਵਾਪਰੇ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ। ਸਾਹਿਲ ਅਪਣੇ ਪਿਛੇ ਮਾਤਾ-ਪਿਤਾ ਅਤੇ ਇਕ ਭੈਣ ਛੱਡ ਗਿਆ।