ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਵਧਾਇਆ ਮਾਣ, ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟੋਰੇਟ ਦੀ ਡਿਗਰੀ ਕੀਤੀ ਹਾਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧ ਰੱਖਣ ਵਾਲੇ ਅਮਨਿੰਦਰ ਸਿੰਘ ਸਹੋਤਾ ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ਵਿਚ ਸੇਵਾਵਾਂ ਦੇ ਰਹੇ ਹਨ।

Punjabi youth increased pride in America

 

ਚੰਡੀਗੜ੍ਹ: ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟੋਰੇਟ ਦੀ ਡਿਗਰੀ ਹਾਸਲ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧ ਰੱਖਣ ਵਾਲੇ ਅਮਨਿੰਦਰ ਸਿੰਘ ਸਹੋਤਾ ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ਵਿਚ ਸੇਵਾਵਾਂ ਦੇ ਰਹੇ ਹਨ। ਉਹ ਨਵਾਂਸ਼ਹਿਰ ਦੇ ਪੀਸੀਆਰ ’ਚ ਤਾਇਨਾਤ ਏਐੱਸਆਈ ਵਜੋਂ ਤਾਇਨਾਤ ਹਨ।

ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਿੰਦਰ ਸਿੰਘ ਖੇਤਬਾੜੀ ਦੇ ਖੇਤਰ ’ਚ ਖੋਜ ਕਰਨ ਦਾ ਇੱਛੁਕ ਸੀ। ਇਸ ਦੇ ਚਲਦਿਆਂ ਉਹ ਉਚੇਰੀ ਸਿੱਖਿਆ ਲਈ ਅਮਰੀਕਾ ਗਿਆ, ਜਿੱਥੇ ਉਸ ਨੇ ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟ੍ਰਟ ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਉਹ ਖੇਤੀਬਾੜੀ ਵਿਚ ਰਿਸਰਚ ਦੇ ਕੰਮ ’ਚ ਜੁਟਿਆ ਹੋਇਆ ਹੈ।

ਅਮਨਿੰਦਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਉਸ ਦੀ ਰੂਹ ਅਤੇ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਅਮਨਿੰਦਰ ਸਿੰਘ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।