ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ 'ਤੇ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬੀਤੇ ਦਿਨ ਵਾਇਕਾਟੋ ਖੇਤਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਤੀਜਾ ਨੋਜਵਾਨ ਦਾ ਹਸਪਤਾਲ 'ਚ ਇਲਾ...

Accident

ਆਕਲੈਂਡ : (ਸਸਸ) ਬੀਤੇ ਦਿਨ ਵਾਇਕਾਟੋ ਖੇਤਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਤੀਜਾ ਨੋਜਵਾਨ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬਿਕਰਮ ਸਿੰਘ (21 ਸਾਲ), ਅੰਮ੍ਰਿਤ ਸਿੰਘ (21 ਸਾਲ) ਜੋ ਕਿ ਵਰਕ ਵੀਜ਼ੇ ਉਤੇ ਆਏ ਸਨ। ਮੁਕਲ (23 ਸਾਲ) ਜੋ ਕਿ ਨਿਊਜ਼ੀਲੈਂਡ ਦਾ ਰੈਂਜ਼ੀਡੈਟ ਸੀ। ਉਕਤ ਤਿੰਨੇ ਨੌਜਵਾਨ ਮੁਕਲ ਦੀ ਭੈਣ ਜੋ ਟੋਕਾਰੂਆ ਵਿਚ ਰਹਿੰਦੀ ਸੀ, ਉਸ ਨੂੰ ਮਿਲਣ ਤੋਂ ਬਾਅਦ ਵਾਪਸ ਆਕਲੈਂਡ ਆ ਰਹੇ ਸਨ। ਰਾਸਤੇ ਵਿਚ ਹੀ ਉਕਤ ਹਾਦਸਾ ਵਾਪਸ ਗਿਆ।

ਹਾਦਸਾ ਇੰਨਾ ਭਿਆਨਕ ਸੀ, ਜਿੱਥੇ ਇਕ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜੇ ਨੋਜਵਾਨ ਨੇ ਹਸਪਤਾਲ ਜਾ ਕੇ ਦਮ ਤੋੜ ਦਿਤਾ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਭਾਈ ਦਲਜੀਤ ਸਿੰਘ ਪੁਲਿਸ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਵਾਰ ਨਾਲ ਸੰਪਰਕ ਕਰ ਰਹੇ ਹਨ। ਜਿਸ ਤੋਂ ਬਾਅਦ ਸਾਰੀ ਜਾਣਕਾਰੀ ਸਮੇਤ ਸਾਰੀ ਖ਼ਬਰ ਅਪਡੇਟ ਕਰ ਦਿਤੀ ਜਾਵੇਗੀ।