ਭਿਆਨਕ ਸੜਕ ਹਾਦਸੇ ‘ਚ ਇਕ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ
ਲੋਹੀਆਂ - ਸੁਲਤਾਨਪੁਰ ਰੋਡ ‘ਤੇ ਪੈਂਦੇ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਕੂਹਣੀ ਮੋੜ ‘ਤੇ ਟਰੱਕ ਅਤੇ ਐਕਟਿਵਾ ਦੇ ਵਿਚ...
ਲੋਹੀਆਂ (ਪੀਟੀਆਈ) : ਲੋਹੀਆਂ - ਸੁਲਤਾਨਪੁਰ ਰੋਡ ‘ਤੇ ਪੈਂਦੇ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਕੂਹਣੀ ਮੋੜ ‘ਤੇ ਟਰੱਕ ਅਤੇ ਐਕਟਿਵਾ ਦੇ ਵਿਚ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ, ਲੋਹੀਆਂ ਤੋਂ ਇੱਟਾਂ ਨਾਲ ਭਰਿਆ ਟਰੱਕ ਸੁਲਤਾਨਪੁਰ ਵੱਲ ਜਾ ਰਿਹਾ ਸੀ ਕਿ ਜਦੋਂ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਪੈਂਦੇ ਮੋੜ ‘ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਐਕਟਿਵਾ ਸਵਾਰ 2 ਨੌਜਵਾਨਾਂ ਦੇ ਨਾਲ ਭਿਆਨਕ ਟੱਕਰ ਹੋ ਗਈ,
ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਚਾਲਕ ਮੌਕੇ ‘ਤੇ ਫਰਾਰ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਮੌਕੇ ‘ਤੇ ਪੁੱਜੇ ਏ.ਐਸ.ਆਈ. ਹੰਸ ਰਾਜ ਨੇ ਜਾਂਚ ਸ਼ੁਰੂ ਕੀਤੀ। ਏ.ਐਸ.ਆਈ. ਹੰਸ ਰਾਜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਮਨ ਕੁਮਾਰ ਪੁੱਤਰ ਸਵਰਣ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੋਨਾ ਦੋਵੇਂ ਨਿਵਾਸੀ ਪਿੰਡ ਖੋਸਾ ਤਹਿਸੀਲ ਸ਼ਾਹਕੋਟ ਦੇ ਤੌਰ ‘ਤੇ ਹੋਈ। ਪੁਲਿਸ ਨੇ ਦੁਰਘਟਨਾ ਵਾਲੇ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।