Death of Punjabi youth in Cyprus: 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕੋਟਕਪੂਰਾ ਨਾਲ ਸਬੰਧਤ ਸੀ ਮ੍ਰਿਤਕ ਨੌਜਵਾਨ
Death of Punjabi youth in Cyprus: ਕੋਟਕਪੂਰਾ ਦੇ ਨੇੜਲੇ ਪਿੰਡ ਵਾਂਦਰ ਡੋਡ ਦੇ ਵਸਨੀਕ ਲਵਜੀਤ ਸਿੰਘ ਪੁੱਤਰ ਅਜਾਇਬ ਸਿੰਘ ਦੀ ‘ਸਾਈਪ੍ਰਸ’ ਵਿਖੇ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਸਾਈਪ੍ਰਸ ਗਏ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਹਲਕਾ ਕੋਟਕਪੂਰਾ ਦੇ ਪਿੰਡ ਸਿਰਸੜੀ ਦੇ ਸਾਬਕਾ ਗ੍ਰਾਮ ਪੰਚਾਇਤ ਮੈਂਬਰ ਲਖਵੀਰ ਸਿੰਘ ਗਿੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਲਵਜੀਤ ਸਿੰਘ ਉਨ੍ਹਾਂ ਦਾ ਸਗਾ ਭਾਣਜਾ ਸੀ। ਉਨ੍ਹਾਂ ਦੱਸਿਆ ਕਿ ਲਵਜੀਤ ਦੀ ਪਤਨੀ ਸੁਖਜਿੰਦਰ ਕੌਰ ਤਕਰੀਬਨ 4 ਸਾਲ ਪਹਿਲਾਂ ‘ਸਾਈਪ੍ਰਸ’ ਗਈ ਸੀ ਅਤੇ ਉਨ੍ਹਾਂ ਦਾ ਭਾਣਜਾ ਲਵਜੀਤ ਸਿੰਘ ਲੰਘੀ 19 ਨਵੰਬਰ ਨੂੰ ਅਪਣੀ ਪਤਨੀ ਕੋਲ ‘ਸਾਈਪ੍ਰਸ’ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਇਕ 5 ਕੁ ਸਾਲ ਦੀ ਲੜਕੀ ਵੀ ਹੈ। ਇਸ ਸਬੰਧ ’ਚ ਪਰਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਘਰ ਵਾਪਸ ਲਿਆਉਣ ’ਚ ਸਹਾਇਤਾ ਕੀਤੀ ਜਾਵੇ।
(For more news apart from Death of Punjabi youth in Cyprus, stay tuned to Rozana Spokesman)