Indian-Origin Couple: ਅਮਰੀਕਾ ’ਚ ਭਾਰਤੀ ਮੂਲ ਦੇ ਜੋੜੇ ਅਤੇ ਬੇਟੀ ਦੀ ਮਿਲੀ ਲਾਸ਼, ਪੁਲਿਸ ਨੂੰ ਘਰੇਲੂ ਹਿੰਸਾ ਦਾ ਸ਼ੱਕ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਟੀਨਾ ਅਤੇ ਉਸ ਦੇ ਪਤੀ ਪਹਿਲਾਂ ਐਡੁਨੋਵਾ ਨਾਮ ਦੀ ਇਕ ਸਿੱਖਿਆ ਖੇਤਰ ਨਾਲ ਜੁੜੀ ਕੰਪਨੀ ਚਲਾਉਂਦੇ ਸਨ

US: Indian-origin couple, teen daughter, found dead in House

Indian-Origin Couple: ਅਮਰੀਕਾ ਦੇ ਮੈਸਾਚੁਸੇਟਸ ਸੂਬੇ ’ਚ ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੀ ਨਾਬਾਲਗ ਧੀ ਅਪਣੇ ਆਲੀਸ਼ਾਨ ਘਰ ’ਚ ਮ੍ਰਿਤਕ ਪਾਏ ਗਏ ਹਨ। ਇਹ ਮਾਮਲਾ ਸਿੱਧੇ ਤੌਰ ’ਤੇ ਘਰੇਲੂ ਹਿੰਸਾ ਨਾਲ ਜੁੜਿਆ ਜਾਪਦਾ ਹੈ। ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। ਨੋਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੌਰਿਸੀ ਨੇ ਦਸਿਆ  ਕਿ ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ ਬੇਟੀ ਆਰਿਆਨਾ (18) ਦੀਆਂ ਲਾਸ਼ਾਂ ਸ਼ਾਮ ਕਰੀਬ ਸਾਢੇ ਸੱਤ ਵਜੇ ਡੋਵਰ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀਆਂ। 

ਡੋਵਰ ਮੈਸਾਚੁਸੇਟਸ ਦੀ ਰਾਜਧਾਨੀ ਬੋਸਟਨ ਤੋਂ ਲਗਭਗ 32 ਕਿਲੋਮੀਟਰ ਦੱਖਣ-ਪੱਛਮ ’ਚ ਹੈ। ਟੀਨਾ ਅਤੇ ਉਸ ਦੇ ਪਤੀ ਪਹਿਲਾਂ ਐਡੁਨੋਵਾ ਨਾਮ ਦੀ ਇਕ ਸਿੱਖਿਆ ਖੇਤਰ ਨਾਲ ਜੁੜੀ ਕੰਪਨੀ ਚਲਾਉਂਦੇ ਸਨ, ਜੋ ਬਾਅਦ ’ਚ ਬੰਦ ਹੋ ਗਈ ਸੀ। ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ‘ਘਰੇਲੂ ਹਿੰਸਾ’ ਦਸਿਆ  ਅਤੇ ਕਿਹਾ ਕਿ ਕਮਲ ਦੀ ਲਾਸ਼ ਦੇ ਨੇੜੇ ਇਕ ਬੰਦੂਕ ਮਿਲੀ ਹੈ। 

ਇਹ ਵੀ ਪੜ੍ਹੋ: Uttar Pradesh News: ਤਿੰਨ ਸਕੇ ਭਰਾਵਾਂ ਨੇ ਲਗਾਈ ਫਾਂਸੀ, ਦੋ ਭਰਾਵਾਂ ਦੀ ਹੋਈ ਮੌਤ 

ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿਤਾ ਕਿ ਪਰਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਜਾਂ ਨਹੀਂ ਅਤੇ ਇਸ ਨੂੰ ਕਿਸ ਨੇ ਅੰਜਾਮ ਦਿਤਾ। ਮੌਰਿਸਸੇ ਨੇ ਕਿਹਾ ਕਿ ਉਹ ਡਾਕਟਰੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ, ਇਸ ਤੋਂ ਪਹਿਲਾਂ ਕਿ ਉਹ ਇਸ ਬਾਰੇ ਕੋਈ ਹੋਰ ਟਿਪਣੀ ਕਰਨ ਕਿ ਇਹ ਘਟਨਾ ਕਤਲ ਸੀ ਜਾਂ ਖੁਦਕੁਸ਼ੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਂਚ ਦੇ ਨਤੀਜੇ ਜਲਦੀ ਹੀ ਆਉਣ ਦੀ ਉਮੀਦ ਹੈ। ਇਹ ਜੋੜਾ ਹਾਲ ਹੀ ਦੇ ਸਾਲਾਂ ’ਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਉਨ੍ਹਾਂ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਅਤੇ ਸਾਡੀਆਂ ਭਾਵਨਾਵਾਂ ਪੂਰੇ ਕਮਲ ਪਰਵਾਰ ਨਾਲ ਹਨ।’’ ਦਸਤਾਵੇਜ਼ਾਂ ਮੁਤਾਬਕ ਜੋੜੇ ਦੀ ਕੰਪਨੀ 2016 ’ਚ ਸ਼ੁਰੂ ਹੋਈ ਸੀ ਪਰ ਦਸੰਬਰ 2021 ’ਚ ਬੰਦ ਹੋ ਗਈ। ਟੀਨਾ ਕਮਲ ਨੂੰ ਐਡੁਨੋਵਾ ਦੀ ਵੈੱਬਸਾਈਟ ’ਤੇ ਕੰਪਨੀ ਦਾ ਮੁੱਖ ਸੰਚਾਲਨ ਅਧਿਕਾਰੀ ਦਸਿਆ  ਗਿਆ ਹੈ। ਇਸ ਵਿਚ ਉਸ ਨੂੰ ਹਾਰਵਰਡ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਦਸਿਆ ਗਿਆ ਸੀ।