ਈਡੀ ਵਲੋਂ ਬੀਸੀਸੀਆਈ ਅਤੇ ਸੀ.ਐਸ.ਕੇ. ਦੇ ਮਾਲਕ ਐਨ.ਸ਼੍ਰੀ ਨਿਵਾਸਨ 'ਤੇ 121 ਕਰੋੜ ਰੁ: ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਅਧੀਨ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਚੇਨਈ ਸੁਪਰਕਿੰਗਜ਼ ਦੇ ਮਾਲਕ ਐਨ. ਸ਼੍ਰੀ ਨਿਵਾਸਨ ਅਤੇ ਆਈ.ਪੀ.ਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ...

121 crore penalty on BCCI, others for violation

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਅਧੀਨ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਚੇਨਈ ਸੁਪਰਕਿੰਗਜ਼ ਦੇ ਮਾਲਕ ਐਨ. ਸ਼੍ਰੀ ਨਿਵਾਸਨ ਅਤੇ ਆਈ.ਪੀ.ਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਤੇ 121 ਕਰੋੜ ਦਾ ਜੁਰਮਾਨਾ ਲਗਾਇਆ ਹੈ। ਦੱਖਣੀ ਅਫ਼ਰੀਕਾ ਵਿਚ ਹੋਏ ਆਈਪੀਐਲ ਦੇ ਦੂਜੇ ਸੀਜ਼ਨ ਦੌਰਾਨ ਫੇਮਾ ਦੀ ਉਲੰਘਣਾ ਕਾਰਨ ਇਹ ਜੁਰਮਾਨਾ ਲਗਾਇਆ ਗਿਆ ਸੀ।

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਸ ਕੇਸ ਵਿਚ 121.56 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਸਨੇ ਕੇਸ ਜਾਂਚ ਰਿਪੋਰਟ ਵਿਚ ਇਹ ਤੈਅ ਕੀਤਾ ਹੈ ਕਿ 2009 ਵਿਚ, ਵਿਦੇਸ਼ੀ ਮੁਦਰਾ ਪ੍ਰਬੰਧ ਐਕਟ (ਫੇਮਾ) ਦੀ ਉਲੰਘਣਾ ਕਰਦੇ ਹੋਏ 243 ਕਰੋੜ ਰੁਪਏ ਦੱਖਣੀ ਅਫ਼ਰੀਕਾ ਨੂੰ ਟਰਾਂਸਫ਼ਰ ਕੀਤੇ ਸੀ। ਇਸ ਮਾਮਲੇ ਵਿਚ ਏਜੰਸੀ ਨੇ ਬੀਸੀਆਈ ਨੂੰ 82.66 ਕਰੋੜ, ਸ਼੍ਰੀ ਨਿਵਾਸਨ ਨੂੰ 11.53 ਕਰੋੜ ਰੁਪਏ, ਲਲਿਤ ਮੋਦੀ ਨੂੰ 10.65 ਕਰੋੜ ਰੁਪਏ, ਬੀਸੀਸੀਆਈ ਦੇ ਸਾਬਕਾ ਖਜ਼ਾਨਚੀ ਐੱਮ. ਪੀ. ਪਾਂਡੋਵ ਨੂੰ 7 ਕਰੋੜ 'ਤੇ ਸਟੇਟ ਬੈਂਕ ਆਫ਼ ਤਰਾਵਨਕੋਰ ਨੂੰ10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਏਜੰਸੀ ਦੇ ਅਧਿਕਾਰੀਆਂ ਅਨੁਸਾਰ ਇਸ ਜਾਂਚ ਨੇ ਇਹ ਖੁਲਾਸਾ ਕੀਤਾ ਹੈ ਕਿ 2009 ਵਿਚ, 243 ਕਰੋੜ ਰੁਪਏ ਕ੍ਰਿਕੇਟ ਸਾਊਥ ਅਫ਼ਰੀਕਾ (ਸੀਐਸਏ) ਦੇ ਖਾਤੇ ਵਿਚ ਤਬਦੀਲ ਕਰ ਦਿਤੇ ਗਏ ਸਨ ਅਤੇ ਇਹ ਪੈਸਾ ਸੀਐਸਏ-ਆਈਪੀਐਲ ਦੇ ਨਾਂਅ 'ਤੇ ਸੀਐਸਏ ਦੁਆਰਾ ਖੋਲੇ ਗਏ ਇਕ ਹੋਰ ਬੈਂਕ ਖਾਤੇ ਵਿਚ ਟ੍ਰਾਂਸਫ਼ਰ ਕੀਤੇ ਸਨ। ਅਧਿਕਾਰੀ ਨੇ ਕਿਹਾ ਕਿ ਅਜਿਹੇ ਮਾਮਲੇ ਵਿਚ ਬੀਸੀਸੀਆਈ ਅਤੇ ਸੀਐਸਏ ਵਿਚਕਾਰ ਇਕ ਸਮਝੌਤੇ ਦੇ ਆਧਾਰ 'ਤੇ ਬੀ.ਸੀ.ਸੀ.ਆਈ ਨੇ ਇਸ ਵਿਦੇਸ਼ੀ ਬੈਂਕ ਖਾਤੇ ਦੇ ਸੰਚਾਲਨ ਨੂੰ ਪੁਰੀ ਤਰ੍ਹਾਂ ਨਾਲ ਅਪਣੇ ਕਾਬੂ ਵਿਚ ਕੀਤਾ ਹੋਇਆ ਹੈ ਤਾਂਕਿ ਕਿਸੇ ਭਾਰਤੀ ਅਧਿਕਾਰੀ ਨੂੰ ਇਕ ਜਾਂਚ ਵਿਚ ਹਿੱਸਾ ਲੈਣ ਤੋਂ ਰੋਕਿਆ ਜਾ ਸਕੇ।