ਭਾਰਤੀ ਮਹਿਲਾ ਸਕਵਾਂਸ ਟੀਮ ਨੂੰ ਸਿਲਵਰ ਨਾਲ ਹੀ ਕਰਨਾ ਪਿਆ ਸੰਤੋਸ਼
ਏਸ਼ੀਆਈ ਖੇਡਾਂ ਦਾ 14ਵਾਂ ਦਿਨ ਭਾਰਤੀ ਖਿਡਾਰੀਆਂ ਲਈ ਕਾਫੀ ਮਹੱਤਵਪੂਰਨ ਰਿਹਾ।
ਜਕਾਰਤਾ : ਏਸ਼ੀਆਈ ਖੇਡਾਂ ਦਾ 14ਵਾਂ ਦਿਨ ਭਾਰਤੀ ਖਿਡਾਰੀਆਂ ਲਈ ਕਾਫੀ ਮਹੱਤਵਪੂਰਨ ਰਿਹਾ। ਇਸ ਦੌਰਾਨ ਭਾਰਤ ਨੇ 2 ਗੋਲ੍ਡ ਅਤੇ ਇਕ ਸਿਲਵਰ ਮੈਡਲ ਹਾਸਿਲ ਕੀਤਾ। ਉਧਰ ਹੀ ਭਾਰਤੀ ਮਹਿਲਾ ਸਕਵਾਸ਼ ਟੀਮ ਨੂੰ 18ਵੇਂ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਹਾਂਗਕਾਂਗ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ , ਜਿਸ ਦੇ ਨਾਲ ਉਨ੍ਹਾਂ ਨੂੰ ਸਿਲਵਰ ਮੈਡਲ ਹਾਸਲ ਹੋਇਆ। ਤੁਹਾਨੂੰ ਦਸ ਦਈਏ ਕਿ ਭਾਰਤੀ ਟੀਮ ਨੇ ਪਹਿਲਾ ਮੈਚ ਗਵਾ ਕੇ ਆਪਣੇ ਆਪ ਨੂੰ ਦਬਾਅ ਦੀ ਹਾਲਤ ਵਿੱਚ ਪਾ ਲਿਆ।
ਹਾਂਗਕਾਂਗ ਦੀ ਤੂੰ ਲੋਕ ਹੂ ਨੇ ਪਹਿਲੇ ਮੈਚ ਵਿਚ ਭਾਰਤ ਦੀ ਸੁਨਇਨਾ ਕੁਰੁਵਿਲਾ ਨੂੰ ਹਰਾਇਆ। ਇਸ ਦੇ ਬਾਅਦ ਐਨੀ ਏਊ ਨੇ ਦੂਜੇ ਮੈਚ ਵਿੱਚ ਜੋਸ਼ਨਾ ਚਿਨੱਪਾ ਨੂੰ ਹਰਾ ਕੇ ਹਾਂਗਕਾਂਗ ਨੂੰ 2 - 0 ਦੀ ਵਾਧੇ ਦੇ ਨਾਲ ਗੋਲਡ ਦਿਵਾ ਦਿੱਤਾ। ਭਾਰਤ ਦੀ ਮਹਿਲਾ ਟੀਮ ਨੂੰ ਹਾਂਗਕਾਂਗ ਨੇ 2 - 0 ਨਾਲ ਮਾਤ ਦੇ ਕੇ ਗੋਲਡ ਮੈਡਲ `ਤੇ ਕਬਜਾ ਕਰ ਲਿਆ ਹੈ। ਪਹਿਲਾ ਮੈਚ ਹਾਰਨ ਦੇ ਬਾਅਦ ਭਾਰਤੀ ਟੀਮ ਵਾਪਸੀ ਨਹੀਂ ਕਰ ਸਕੀ ਅਤੇ ਦੂਜਾ ਮੈਚ ਹਾਰਨ ਦੇ ਨਾਲ ਹੀ 2 - 0 ਨਾਲ ਮੁਕਾਬਲਾ ਵੀ ਗਵਾ ਦਿੱਤਾ।
ਭਾਰਤ ਨੇ ਹੁਣ ਤੱਕ ਕੁਲ 68 ਮੈਡਲ ਜਿੱਤੇ ਹਨ ਜਿਸ ਵਿਚ 15 ਗੋਲਡ , 24 ਸਿਲਵਰ ਅਤੇ 29 ਬਰਾਂਜ ਮੈਡਲ ਸ਼ਾਮਿਲ ਹਨ।ਇਸ ਦੇ ਨਾਲ ਹੀ ਭਾਰਤੀ ਮੁਕੇਬਾਜ਼ਾ ਨੇ ਵੀ ਬੇਹਤਰੀਨ ਪ੍ਰਦਰਸ਼ਨ ਕੀਤਾ। ਉਹਨਾਂ ਨੇ ਭਾਰਤ ਦੀ ਝੋਲੀ ਗੋਲ੍ਡ ਮੈਡਲ ਪਾਏ। ਬਾਕਸਰ ਅਮਿਤ ਪੰਘਲ ਅਤੇ ਫਿਰ ਬ੍ਰਿਜ ਵਿਚ ਸ਼ਿਵਨਾਥ ਸਰਕਾਰ ਅਤੇ ਪ੍ਰਣਵ ਵਧਰਨ ਦੀ ਜੋੜੀ ਨੇ ਗੋਲਡ ਹਾਸਲ ਕਰ ਇਸ ਆਂਕੜੇ ਨੂੰ 68 ਤਕ ਪਹੁੰਚਾ ਦਿੱਤਾ। ਟੂਰਨਾਮੈਂਟ ਵਿਚ ਹੁਣ ਤੱਕ 123 ਗੋਲਡ ਮੈਡਲ ਦੇ ਨਾਲ ਕੁਲ 273 ਤਮਗੇ ਹਾਸਲ ਕਰ ਚੀਨ ਪਹਿਲੇ ਸਥਾਨ ਉੱਤੇ ਬਣਿਆ ਹੋਇਆ ਹੈ।
ਉਥੇ ਹੀ ,ਜਾਪਾਨ 70 ਗੋਲਡ ਮੈਡਲ ਜਿੱਤ ਕੇ 195 ਤਮਗਿਆਂ ਦੇ ਨਾਲ ਦੂਜੇ ਸਥਾਨ ਉੱਤੇ ਹੈ। ਰਿਪਬਲਿਕ ਆਫ ਕੋਰੀਆ 45 ਗੋਲਡ ਮੈਡਲ ਜਿੱਤ ਕੇ 165 ਤਮਗਿਆਂ ਦੇ ਨਾਲ ਤੀਸਰੇ ਨੰਬਰ ਉੱਤੇ ਹੈ। ਪਦਕ ਤਾਲਿਕਾ ਵਿਚ ਇੰਡੋਨੇਸ਼ੀਆ ਚੌਥੇ , ਉਜਬੇਕਿਸਤਾਨ 5ਵੇਂ , ਇਰਾਨ ਛੇਵੇਂ ਅਤੇ ਚੀਨੀ ਤਾਇਪੇ ਸੱਤਵੇਂ ਸਥਾਨ ਉੱਤੇ ਹੈ। ਉਜਬੇਕਿਸਤਾਨ 19 ਗੋਲਡ ਮੈਡਲ ਦੇ ਨਾਲ 5ਵੇਂ ਸਥਾਨ `ਤੇ ਹਨ। ਕੁਲ ਮੈਡਲ ਦੇ ਮਾਮਲੇ ਵਿਚ ਉਹ 67 ਤਮਗਿਆਂ ਦੇ ਨਾਲ ਭਾਰਤ ਤੋਂ 1 ਮੈਡਲ ਹੀ ਪਿੱਛੇ ਹੈ।