ਗੁਜਰਾਤ ਨੇ ਬੰਗਲੁਰੂ ਬੁਲਜ਼ ਨੂੰ 9 ਅੰਕਾਂ ਨਾਲ ਹਰਾਇਆ, ਅਭਿਸ਼ੇਕ ਬਚਨ ਦੀ ਟੀਮ ਨੂੰ ਮਿਲੀ ਸ਼ਰਮਨਾਕ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਗੁਜਰਾਤ ਫਾਰਚੂਨ ਜੁਆਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਨਜ਼ ਵਿਚ ਸ਼ਨੀਵਾਰ ਨੂੰ ਬੰਗਲੁਰੂ ਬੁਲਜ਼ ਨੂੰ 32-23 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

Bengaluru Bulls vs Gujarat Fortune Giants, U Mumba vs Jaipur Pink Panthers

ਨਵੀਂ ਦਿੱਲੀ: ਗੁਜਰਾਤ ਫਾਰਚੂਨ ਜੁਆਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਨਜ਼ ਵਿਚ ਸ਼ਨੀਵਾਰ ਨੂੰ ਬੰਗਲੁਰੂ ਬੁਲਜ਼ ਨੂੰ 32-23 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਗੁਜਰਾਤ ਨੇ ਮੈਚ ਦੇ 14ਵੇਂ ਮਿੰਟ ਵਿਚ ਬੰਗਲੁਰੂ  ਬੁਲਜ਼ ਨੂੰ ਆਲ ਆਊਟ ਕਰ ਕੇ 4 ਅੰਕਾਂ ਨਾਲ ਵਾਧਾ ਬਣਾ ਲਿਆ ਸੀ। ਗੁਜਰਾਤ ਵੱਲੋਂ ਗੁਰਵਿੰਦਰ ਸਿੰਘ ਅਤੇ ਹਰਮਨਜੀਤ ਸਿੰਘ ਲਗਾਤਾਰ ਪੁਆਇੰਟ ਹਾਸਲ ਕਰਦੇ ਰਹੇ। ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਗੁਜਰਾਤ ਨੇ ਬੁਲਜ਼ ‘ਤੇ 6 ਅੰਕਾਂ ਦਾ ਵਾਧਾ ਬਣਾ ਲਿਆ। ਦੂਜੀ ਪਾਰੀ ਵਿਚ ਵੀ ਗੁਜਰਾਤ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਖੇਡ ਨੂੰ ਅੱਗੇ ਵਧਾਇਆ।

ਯੂ-ਮੁੰਬਾ ਬਨਾਮ ਜੈਪੁਰ ਪਿੰਕ ਪੈਂਥਰਜ਼
ਇਸ ਦੇ ਨਾਲ ਸ਼ਨੀਵਾਰ ਨੂੰ ਹੀ ਖੇਡੇ ਗਏ ਸੱਤਵੇਂ ਸੀਜ਼ਨ ਦੇ 68ਵੇਂ ਮੁਕਾਬਲੇ ਵਿਚ ਯੂ-ਮੁੰਬਾ ਨੇ ਪਿੰਕ ਪੈਂਥਰਜ਼ ਨੂੰ 26 ਅੰਕਾਂ ਨਾਲ ਹਰਾ ਦਿੱਤਾ। ਯੂ-ਮੁੰਬਾ ਵਿਰੁੱਧ ਜੈਪੁਰ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਵਿਚ ਨਜ਼ਰ ਆਈ। ਪਹਿਲੇ 9 ਮਿੰਟਾਂ ਵਿਚ ਹੀ ਜੈਪੁਰ ਨੂੰ ਆਲ- ਆਊਟ ਕਰ ਮੁੰਬਾ ਨੇ ਵਾਧਾ ਬਣਾ ਲਿਆ। ਇਸ ਤੋਂ ਬਾਅਦ ਅਗਲੇ 6 ਮਿੰਟਾਂ ਦੌਰਾਨ ਹੀ ਜੈਪੁਰ ਇਕ ਵਾਰ ਫਿਰ ਆਲ ਆਊਟ ਹੋ ਗਈ।

ਸ਼ੁਰੂਆਤੀ 15 ਮਿੰਟ ਵਿਚ ਜੈਪੁਰ ਦੇ ਖਿਡਾਰੀਆਂ ਨੇ 9 ਅਸਫ਼ਲ ਟੈਕਲ ਕੀਤੇ ਅਤੇ ਇਹੀ ਕਾਰਨ ਰਿਹਾ ਕਿ ਉਹ ਦੋ ਵਾਰ ਆਲ ਆਊਟ ਵੀ ਹੋਏ। ਪਹਿਲੀ ਪਾਰੀ ਖਤਮ ਹੋਣ ਤੱਕ ਮੁੰਬਈ ਨੇ ਜੈਪੁਰ ‘ਤੇ 16 ਅੰਕਾਂ ਨਾਲ ਲੀਡ ਲੈ ਲਈ ਸੀ। ਦੂਜੀ ਪਾਰੀ ਵਿਚ ਵੀ ਜੈਪੁਰ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਅਤੇ ਟੀਮ ਤੀਜੀ ਵਾਰ ਆਲ ਆਊਟ ਹੋ ਗਈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ