ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ 'ਚ ਪ੍ਰਸਿੱਧ ਬਣਾਇਆ : ਰਾਸ਼ਟਰਪਤੀ ਕੋਵਿੰਦ

ਏਜੰਸੀ

ਖ਼ਬਰਾਂ, ਖੇਡਾਂ

ਝਾਰਖੰਡ ਦੀਆਂ ਕਈ ਹਸਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਕਿਹਾ ਕਿ ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ ਵਿਚ ਪ੍ਰਸਿੱਧ ਬਣਾਇਆ ਹੈ

MS Dhoni made Ranchi famous in world of cricket: President Ram Nath Kovind

ਰਾਂਚੀ : ਝਾਰਖੰਡ ਦੀਆਂ ਕਈ ਹਸਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਕਿਹਾ ਕਿ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ ਵਿਚ ਪ੍ਰਸਿੱਧ ਬਣਾਇਆ ਹੈ। ਕੋਵਿੰਦ ਰਾਂਚੀ ਯੂਨੀਵਰਸਟੀ ਦੇ 33ਵੇਂ  ਡਿਗਰੀ ਵੰਡ ਸਮਾਗਮ ਨੂੰ ਇਥੇ ਸੰਬੋਧਨ ਕਰ ਰਹੇ ਸਨ। ਕੋਵਿੰਦ ਨੇ ਕਿਹਾ, ''ਐਮ.ਐਸ.ਧੋਨੀ ਨੇ ਐਤਵਾਰ ਨੂੰ ਮੇਰੇ ਨਾਲ ਰਾਜ ਭਵਨ ਵਿਖੇ ਮਿਲਣੀ ਕੀਤੀ। ਮੈਨੂੰ ਚੰਗਾ ਲੱਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਚਮਕ-ਦਮਕ ਤੋਂ ਦੂਰ ਰਹਿੰਦੇ ਹਨ ਪਰ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹ ਕਾਬਲ ਹਨ।''

ਰਾਸ਼ਟਰਪਤੀ ਨੇ ਇਸ ਮੌਕੇ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ 1928 ਦੇ ਓਲੰਪਿਕ 'ਚ ਸੋਨ ਤਮਗ਼ਾ ਜੇਤੂ ਭਾਰਤੀ ਹਾਕੀ ਟੀਮ ਦੇ ਕਪਤਾਨ ਜੈਪਾਲ ਸਿੰਘ ਮੁੰਡਾ ਦੀਆਂ ਉਪਲੱਬਧੀਆਂ ਦੀ ਸ਼ਲਾਘਾ ਕੀਤੀ। ਇਨ੍ਹਾਂ ਦੋਹਾਂ ਦਾ ਸਬੰਧ ਝਾਰਖੰਡ ਨਾਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਘੁਬਹ ਦਾਸ ਅਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ, ਜਸਟਿਸ ਐਮ.ਵਾਈ. ਇਕਬਾਲ ਰਾਂਚੀ ਯੂਨੀਵਰਸਟੀ ਦੇ ਪੁਰਾਣੇ ਵਿਦਿਆਰਥੀਆਂ ਵਿਚੋਂ ਹਨ।

ਇਸ ਮੌਕੇ ਰਾਸ਼ਟਰਪਤੀ ਨਾਲ ਰਾਜਪਾਲ ਦਰੋਪਦੀ ਮੁਰਮੂ, ਮੁੱਖ ਮੰਤਰੀ ਰਘੁਬਰ ਦਾਸ, ਸਿਖਿਆ ਮੰਤਰੀ ਨੀਰਾ ਯਾਦਵ, ਰਾਂਚੀ ਯੂਨੀਵਰਸਟੀ ਦੇ ਕੁਲਪਤੀ ਆਰ ਕੇ ਪਾਂਡੇ ਅਤੇ ਪ੍ਰੋ ਵਾਈਸ ਚਾਂਸਲਰ ਕਾਮਿਨੀ ਕੁਮਾਰ ਨੇ ਸਟੇਜ ਸਾਂਝੀ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।