ਮੈਚ ਫਿਕਸਿੰਗ ‘ਚ ਫਸੇ ਸ਼੍ਰੀਲੰਕਾ ਦੇ ਗੇਂਦਬਾਜ ਕੋਚ, ਆਈ.ਸੀ.ਆਈ ਨੇ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼੍ਰੀਲੰਕਾ ਦੇ ਗੇਂਦਬਾਜੀ ਕੋਚ ਨੁਵਾਨ ਜੋਇਸਾ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਰਖ਼ਾਸਤ...

Sri Lanka Coach Nuwan Zoysa

ਦੁਬਈ (ਪੀਟੀਆਈ) : ਸ਼੍ਰੀਲੰਕਾ ਦੇ ਗੇਂਦਬਾਜੀ ਕੋਚ ਨੁਵਾਨ ਜੋਇਸਾ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ‘ਚ ਹਲਚਲ ਪੈਦਾ ਹੋ ਗਈ ਹੈ। ਇਹ ਦੋਸ਼ ਉਹਨਾਂ ਦੇ ‘ਤੇ ਇੰਗਲੈਂਡ ਦੇ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਜੋਇਸਾ ਉਤੇ ਮੈਚ ਫਿਕਸਿੰਗ ਅਤੇ ਖਿਡਾਰੀਆਂ ਨੂੰ ਨਤੀਜੇ ‘ਤੇ ਅਸਰ ਪਾਉਣ ਲਈ ਪ੍ਰੇਰਿਤ ਕਰਨ ਲਈ ਦੋਸ਼ ਲੱਗੇ ਹਨ। ਆਈਸੀਸੀ ਨੇ ਇਕ ਸੰਪਾਦਨ ਨੂੰ ਕਿਹਾ, ਜੋਇਸਾ ਨੂੰ ਤੁਰੰਤ ਬਰਖ਼ਾਸਤ ਕਰ ਦਿਤਾ ਗਿਆ ਹੈ।

ਉਹਨਾਂ ਦੇ ਕੋਲ ਦੋਸ਼ਾਂ ਦਾ ਜਵਾਬ ਦੇਣ ਲਈ ਇਕ ਨਵੰਬਰ ਤੋਂ ਲੈ ਕੇ 14 ਦਿਨ ਦਾ ਸਮਾਂ ਹੈ। ਆਈਸੀਸੀ ਇਸ ਮਾਮਲੇ ਵਿਚ ਅੱਗੇ ਕੋਈ ਟਿੱਪਣੀ ਨਹੀਂ ਕਰਨਗੇ। ਆਈਸੀਸੀ ਫਿਲਹਾਲ ਸ਼੍ਰੀਲੰਕਾ ਕ੍ਰਿਕਟ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ। ਆਈਸੀਸੀ ਦੀ ਐਂਟੀ ਕਰੱਪਸ਼ਨ ਯੂਨਿਟ ਇਹਨਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਹਾਲ ਹੀ ਵਿਚ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਤੇ ਦਿਗਜ਼ ਬੱਲੇਬਾਜ ਜੈਸੂਰੀਆ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ। ਉਸ ਤੋਂ ਬਾਅਦ ਉਹਨਾਂ ਉਤੇ ਜਾਂਚ ਵਿਚ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲੱਗਿਆ ਹੈ।

ਹਾਲਾਂਕਿ, ਹੁਣ ਇਸ ਖਿਡਾਰੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਿਕ, ਨਿਸ਼ਾਨਾ ਫਿਲਡਿੰਗ ਦੇ ਅਧੀਨ ਸ਼ਾਰਟ ਲੈਗ ਉਤੇ ਖੜ੍ਹੇ ਸੀ ਤਾਂ ਆਫ਼ ਸਪੀਨਰ ਨਿਸ਼ਾਨ ਪੈਰਿਸ ਦੀ ਗੇਂਦ ਉਤੇ ਜੋਸ ਬਟਲਰ ਨੇ ਸ਼ਾਟ ਖੇਡਿਆ ਜਿਹੜਾ ਕੇ ਨਿਸ਼ਾਂਕੇ ਦੇ ਸਿਰ ਉਤੇ ਲੱਗਿਆ, ਨਿਸ਼ਾਂਕਾ ਨੇ ਹਾਲਾਂਕਿ ਹੈਲਮੇਟ ਲਗਾ ਲੱਖਿਆ ਸੀ, ਪਰ ਉਹ ਉਸੇ ਸਮੇਂ ਜਮੀਨ ‘ਤੇ ਗਿਰ ਗਏ। ਜਾਣਕਾਰੀ ਮਿਲੀ ਹੈ ਕਿ ਇਸ ਸਮੇਂ ਉਹ ਠੀਕ ਹਨ ਅਤੇ ਹੋਸ਼ ਵੀ ਹਨ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਹਾਂ ਉਹਨਾਂ ਦਾ ਐਮ.ਆਰ.ਆਈ ਸਕੈਨ ਕੀਤਾ ਜਾ ਰਿਹਾ ਹੈ। ਜਿਸ ਤੋਂ ਪਤਾ ਚਲ ਸਕੇ ਕਿ ਖੂਨ ਨਹੀਂ ਨਿਕਲਿਆ ਅਤੇ ਸਭ ਕੁਝ ਠੀਕ ਹੈ।