ਸਾਲ ਦੇ ਅੰਤ ਤੱਕ ਲਖਨਊ ਅਤੇ ਕੋਚੀ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ
ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਸ਼ੁੱਕਰਵਾਰ ਨੂੰ ਤਿੰਨ ਸਾਲ ਦਾ ਹੋ ਰਿਹਾ ਹੈ। ਇਹ ਤਿੰਨ ਸਾਲ ਏਅਰਪੋਰਟ ਲਈ ਕਾਫ਼ੀ ਚੰਗੇ ਰਹੇ। ਏਅਰਪੋਰਟ ਦਾ...
ਚੰਡੀਗੜ੍ਹ (ਭਾਸ਼ਾ) : ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਸ਼ੁੱਕਰਵਾਰ ਨੂੰ ਤਿੰਨ ਸਾਲ ਦਾ ਹੋ ਰਿਹਾ ਹੈ। ਇਹ ਤਿੰਨ ਸਾਲ ਏਅਰਪੋਰਟ ਲਈ ਕਾਫ਼ੀ ਚੰਗੇ ਰਹੇ। ਏਅਰਪੋਰਟ ਦਾ ਰਨਵੇਅ 8600 ਮੀਟਰ ਤੱਕ ਫੈਲਿਆ ਹੋਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁਣ ਦੁਨੀਆ ਦੇ ਕਿਸੇ ਵੀ ਏਅਰਕਰਾਫਟ ਨੂੰ ਆਪਰੇਟ ਕਰਨ ਦੇ ਸਮਰੱਥ ਹੋ ਗਿਆ ਹੈ। ਇਥੋਂ ਸਾਰੇ ਏਅਰਬਸ ਅਤੇ ਬੋਇੰਗ-777 ਵਰਗੇ ਵੱਡੇ ਏਅਰਕਰਾਫਟ ਆਪਰੇਟ ਹੋ ਸਕਣਗੇ। ਇਸ ਨੂੰ ਵੇਖਦੇ ਹੋਏ ਏਅਰਲਾਇੰਸ ਇਸ ਵਿੰਟਰ ਸੀਜ਼ਨ ਵਿਚ ਚੰਡੀਗੜ੍ਹ ਤੋਂ ਨਵੀਂ ਫਲਾਈਟ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਲਈ ਚੰਗੀ ਖ਼ਬਰ ਸਰਕਾਰ ਚੰਡੀਗੜ੍ਹ ਤੋਂ ਹਵਾਈ ਸੇਵਾ ਮੁਦਰਿਕਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਨਾਲ ਟੂਰਿਸਟ ਹਿਮਾਚਲ ਦੇ ਕਈ ਸ਼ਹਿਰਾਂ ਦੀ ਸੈਰ ਕਰ ਸਕਣਗੇ। ਹਫ਼ਤੇ ਦੇ ਸੱਤ ਦਿਨ ਮੁਦਰਿਕਾ ਸੇਵਾ ਉਪਲੱਬਧ ਰਹੇਗੀ। ਅਪ੍ਰੈਲ ਤੋਂ ਕੰਪਨੀ ਮੁਦਰਿਕਾ ਸੇਵਾਵਾਂ ਦੇਣਾ ਸ਼ੁਰੂ ਕਰੇਗੀ। ਕੰਪਨੀ ਚੰਡੀਗੜ੍ਹ-ਸ਼ਿਮਲਾ-ਕੁੱਲੂ ਅਤੇ ਧਰਮਸ਼ਾਲਾ ਲਈ ਮੁਦਰਿਕਾ ਸੇਵਾ ਦੇਵੇਗੀ।
ਇਸ ਦੇ ਲਈ ਕੰਪਨੀਆਂ ਨੂੰ ਫਾਈਨਲ ਕਰ ਦਿਤਾ ਗਿਆ ਹੈ। ਸਰਕਾਰ ਪ੍ਰਦੇਸ਼ ਵਿਚ ਹਵਾਈ ਸੇਵਾ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਮੁਦਰਿਕਾ ਹਵਾਈ ਸੇਵਾ ਸ਼ੁਰੂ ਕਰ ਰਹੀ ਹੈ ਜਿਸ ਦੇ ਨਾਲ ਪ੍ਰਦੇਸ਼ ਵਿਚ ਆਉਣ ਵਾਲੇ ਲੱਖਾਂ ਯਾਤਰੀਆਂ ਦੇ ਵਾਹਨਾਂ ਦਾ ਬੋਝ ਘੱਟ ਕੀਤਾ ਜਾ ਸਕੇ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਯਾਤਰੀਆਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।