‘ਮਹਾਨ’ ਧੋਨੀ ਦੇ ਸਵਾਗਤ ‘ਚ ਕੀਤੀ ਗਈ ਅਜਿਹੀ ਤਿਆਰੀ, ਦੇਖ ਕੇ ਹੋ ਜਾਵੋਗੇ ਹੈਰਾਨ
ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦੁਨੀਆਂ ਵਿਚ ਬਹੁਤ ਵਧੀਆ ਫ਼ਿਨਿਸ਼ਰ ਦੇ ਰੂਪ ਵਿਚ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ...
ਨਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦੁਨੀਆਂ ਵਿਚ ਬਹੁਤ ਵਧੀਆ ਫ਼ਿਨਿਸ਼ਰ ਦੇ ਰੂਪ ਵਿਚ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਅਪਣੇ ਫੈਨਜ਼ ਦੇ ਵਿਚ ਕਿੰਨੇ ਪਾਪੂਲਰ ਹਨ, ਇਹ ਅਸੀਂ ਸਭ ਜਾਣਦੇ ਹੀ ਹਾਂ, ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਚਲ ਰਹੀ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਵਿਚ ਟੀਮ ਦਾ ਹਿੱਸਾ ਹੈ। ਇਸ ਸੀਰੀਜ਼ ਦਾ ਆਖਰੀ ਅਤੇ ਪੰਜਵਾਂ ਮੈਚ ਵੀਰਵਾਰ ਨੂੰ ਰਿਪੂਵਨੰਤਪੂਰਮ ‘ਚ ਖੇਡਿਆ ਜਾਣਾ ਹੈ। ਕੇਰਲ ‘ਚ ਧੋਨੀ ਨੂੰ ਚਾਹੁਣ ਵਾਲੇ ਬਹੁਤ ਹਨ, ਅਜਿਹੇ ਵਿਚ ਧੋਨੀ ਦੇ ਫੈਨਜ਼ ਨੇ ਉਹਨਾਂ ਦੇ ਸਵਾਗਤ ਲਈ ਖ਼ਾਸ ਤਿਆਰੀ ਕੀਤੀ ਹੈ। ਅਤੇ ਇਕ ਬਹੁਤ ਹੀ ਸਪੈਸ਼ਲ ਤੋਹਫ਼ਾ ਵੀ ਤਿਆਰ ਕੀਤਾ ਹੈ।
‘ਆਫ਼ ਕੇਰਲ ਧੋਨੀ ਫੈਨਜ਼ ਐਸੋਸੀਏਸ਼ਨ’ ਨੇ ਅਪਣਾ ਪਿਆਰ ਅਤੇ ਪ੍ਰਸ਼ੰਸਾ ਪ੍ਰਗਟ ਕਰਨ ਲਈ ਇਕ ਅਨੋਖਾ ਕੰਮ ਕੀਤਾ ਹੈ। ਉਹਨਾਂ ਨੇ ਮਹਿੰਦਰ ਸਿੰਘ ਧੋਨੀ ਦਾ ਬਕਾਇਦਾ 35 ਫੁੱਟ ਦਾ ਇਕ ਕਟਆਉਟ ਤਿਆਰ ਕੀਤਾ ਹੈ। ਇਹ ਸਾਬਕਾ ਕਪਤਾਨ ਦੇ ਪ੍ਰਤੀ ਚਾਹੁਣ ਵਾਲਿਆਂ ਦਾ ਪਿਆਰ ਹੈ। ਤਿਰੂਵਨੰਤਪੂਰਮ ‘ਚ ਗ੍ਰੀਨਫ਼ੀਲਡ ਸਟੇਡੀਮ ਤੋਂ ਬਾਹਰ ਇਹ ਕਟ ਆਉਟ ਲੱਗਿਆ ਹੈ, ਜਿਸ ਵਿਚ ਧੋਨੀ ਇੰਡੀਅਨ ਕਲਰਜ਼ ‘ਚ ਬੱਲੇਬਾਜੀ ਕਰਦੇ ਦਿਖਾਈ ਦੇ ਰਹੇ ਹਨ। ਇਹ ਸਪੈਸ਼ਲ ਕਟ ਆਉਟ ਕਿਵੇਂ ਤਿਆਰ ਕੀਤਾ ਗਿਆ ਇਸ ਦਾ ਇਕ ਵੀਡੀਓ ਚੇਨਈ ਸੁਪਰ ਕਿੰਗਜ਼ ਨੇ ਟਵੀਟਰ ‘ਤੇ ਸ਼ੇਅਰ ਕੀਤਾ ਹੈ।
ਬੇਸ਼ਕ ਵੈਸਟ ਇੰਡੀਜ਼ ਦੇ ਖ਼ਿਲਾਫ਼ ਸੀਰੀਜ਼ ਧੋਨੀ ਲਈ ਚੰਗੀ ਨਹੀਂ ਰਹੀ, ਪਰ ਸਟੰਪ ਦੇ ਪਿਛੇ ਧੋਨੀ ਨੇ ਅਪਣੀ ਮਹੱਤਤਾ ਵਾਰ-ਵਾਰ ਸਾਬਤ ਕੀਤੀ ਹੈ। ਚੋਥੇ ਵਨ-ਡੇ ਵਿਚ ਜਿਸ ਤਰ੍ਹਾਂ ਧੋਨੀ ਨੇ ਕੀਮੋ-ਪਾਲ ਦਾ ਸਟੰਪ ਆਉਟ ਕੀਤਾ ਉਹ ਕਿਸੇ ਯੁਵਾ ਵਿਕਟ ਕੀਪਰ ਲਈ ਵੀ ਸੰਭਵ ਨਹੀਂ ਹੈ, ਪਰ ਸੱਚ ਇਹ ਵੀ ਹੈ ਕਿ ਧੋਨੀ ਨੂੰ ਆਸਟ੍ਰੇਲੀਆ ‘ਚ ਹੋਣ ਵਾਲੀ ਟੀ20 ਸੀਰੀਜ਼ ਦੇ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਲੱਗ ਰਿਹਾ ਹੈ ਕਿ ਹੁਣ ਮਹਿੰਦਰ ਸਿੰਘ ਧੋਨੀ ਟੀਮ ਦੇ ਲਈ ਪਹਿਲਾਂ ਦੀ ਤਰ੍ਹਾਂ ਜਰੂਰੀ ਨਹੀਂ ਰਹਿ ਗਏ। ਪਰ ਧੋਨੀ ਦੇ ਫੈਨਜ਼ ਹੁਣ ਵੀ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਕਰਦੇ ਹਨ। ਹੁਣ ਵੀ ਉਹਨਾਂ ਲਈ ਸਟੇਡੀਅਮ ਪਹੁੰਚਦੇ ਹਨ।