ਦੱਖਣੀ ਏਸ਼ੀਆਈ ਖੇਡਾਂ 'ਚ ਤਜਿੰਦਰ ਪਾਲ ਸਿੰਘ ਤੂਰ ਹੋਣਗੇ ਭਾਰਤ ਦੇ ਝੰਡਾਬਰਦਾਰ

ਏਜੰਸੀ

ਖ਼ਬਰਾਂ, ਖੇਡਾਂ

ਤਜਿੰਦਰ ਪਾਲ ਸਿੰਘ ਤੂਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਅੱਜ (ਐਤਵਾਰ ਨੂੰ) ਹੋਣ ਵਾਲੀਆਂ ਦੱਖਣੀ ਏਸ਼ੀਆਈ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ।

Tejinder Pal Singh Toor

ਨਵੀਂ ਦਿੱਲੀ: ਸ਼ਾਟ ਪੁਟ ਦੇ ਸਟਾਰ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਅੱਜ (ਐਤਵਾਰ ਨੂੰ) ਹੋਣ ਵਾਲੀਆਂ ਦੱਖਣੀ ਏਸ਼ੀਆਈ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ। 25 ਸਾਲਾ ਤੂਰ ਏਸ਼ੀਆਈ ਖੇਡਾਂ ਦੇ ਸਾਬਕਾ ਚੈਂਪੀਅਨ ਹਨ।

ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਤੂਰ ਨੂੰ ਭੇਜੀ ਚਿੱਠੀ 'ਚ ਕਿਹਾ ਕਿ ਆਈ. ਓ. ਸੀ. ਤੁਹਾਨੂੰ, ਤਜਿੰਦਰ ਪਾਲ ਸਿੰਘ ਨੂੰ, ਨੇਪਾਲ ਦੇ ਪੋਖਰਾ ਅਤੇ ਕਾਠਮਾਂਡੂ 'ਚ ਹੋਣ ਵਾਲੇ 13ਵੇਂ ਦੱਖਣੀ ਏਸ਼ੀਆਈ ਖੇਡ ਮੁਕਾਬਲੇ 2019 ਦੇ ਉਦਘਾਟਨ 'ਚ ਭਾਰਤੀ ਦਲ ਦਾ ਝੰਡਾਬਰਦਾਰ ਬਣਾ ਕੇ ਸਨਮਾਨਤ ਮਹਿਸੂਸ ਕਰ ਰਿਹਾ ਹੈ। ਦੱਖਣੀ ਏਸ਼ੀਆਈ ਖੇਡਾਂ ਕਾਠਮਾਂਡੂ ਅਤੇ ਪੋਖਰਾ 'ਚ 1 ਤੋਂ 10 ਦਸੰਬਰ ਤਕ ਖੇਡੀਆਂ ਜਾਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।