ਭਾਰਤੀ ਟੀਮ ਲਈ ਖੁਸ਼ਖਬਰੀ, ਪੰਜਵੇਂ ਵਨਡੇ ਮੈਚ ਵਿਚੋਂ ਨਿਊਜੀਲੈਂਡ ਦਾ ਇਹ ਖਿਡਾਰੀ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਨਿਊਜੀਲੈਂਡ ਦੇ ਓਪਨਰ ਮਾਰਟਿਨ ਗੁਪਟਿਲ ਐਤਵਾਰ ਨੂੰ ਹੋਣ ਵਾਲੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਵਨਡੇ...

India-New Zealand Team

ਵੇਲਿੰਗਟਨ : ਨਿਊਜੀਲੈਂਡ ਦੇ ਓਪਨਰ ਮਾਰਟਿਨ ਗੁਪਟਿਲ ਐਤਵਾਰ ਨੂੰ ਹੋਣ ਵਾਲੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਵਨਡੇ ਮੈਚ ਤੋਂ ਬਾਹਰ ਹੋ ਗਏ ਹਨ। ਟ੍ਰੇਨਿੰਗ ਦੇ ਦੌਰਾਨ ਗੁਪਟਿਲ ਦੀ ਪਿੱਠ ਵਿਚ ਤਕਲੀਫ ਹੋ ਗਈ ਸੀ ਜਿਸ ਦੇ ਚਲਦੇ ਉਹ ਵੇਲਿੰਗਟਨ ਦੇ ਵੇਸਟ ਪੈਕ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਪਾਉਣਗੇ। ਨਿਊਜੀਲੈਂਡ ਕ੍ਰਿਕੇਟ ਦੇ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸੱਟ ਜਿਆਦਾ ਗੰਭੀਰ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਅਰਾਮ ਦੀ ਲੋੜ ਹੈ ਅਤੇ ਭਾਰਤ ਵਿਰੁਧ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਅਰਾਮ ਦਿਤਾ ਗਿਆ ਹੈ।

32 ਸਾਲ ਦੇ ਗੁਪਟਿਲ ਨੇ ਕਿਹਾ ਹੈ ਕਿ ਸ਼ਨਿਚਰਵਾਰ ਨੂੰ ਫੀਲਡਿੰਗ ਪ੍ਰੈਕਟਿਸ ਦੇ ਦੌਰਾਨ ਉਨ੍ਹਾਂ ਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਹੋਇਆ। ਜਦੋਂ ਦਰਦ ਜ਼ਿਆਦਾ ਵੱਧ ਗਿਆ ਤਾਂ ਸਪੋਰਟ ਸਟਾਫ ਨੂੰ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲੈ ਜਾਣਾ ਪਿਆ। ਗੁਪਟਿਲ ਦੀ ਜਗ੍ਹਾ ਖੱਬੇ ਹੱਥ ਦੇ ਬੱਲੇਬਾਜ਼ ਕਾਲਿਨ ਮੁਨਰੋ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਬਲੈਕ ਕੈਪਸ ਲਈ ਓਪਨਿੰਗ ਕਰ ਸਕਦੇ ਹਨ ਅਤੇ ਓਪਨਿੰਗ ਵਿਚ ਉਨ੍ਹਾਂ ਦਾ ਸਾਥ ਦੇਣਗੇ ਹੈਨਰੀ ਨਿਕੋਲਸ।

ਇਸ ਤੋਂ ਪਹਿਲਾਂ ਭਾਰਤ ਦੇ ਵਿਰੁਧ ਲਗਾਤਾਰ ਤਿੰਨ ਵਨਡੇ ਮੈਚਾਂ ਵਿਚ ਨਿਊਜੀਲੈਂਡ ਨੂੰ ਚੰਗੀ ਸ਼ੁਰੂਆਤ ਦਵਾਉਣ ਵਿਚ ਨਾਕਾਮ ਰਹੇ ਕਾਲਿਨ ਮੁਨਰੋ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਧਿਆਨ ਯੋਗ ਹੈ ਪਹਿਲੇ ਦਿਨ ਮੁਕਾਬਲੇ ਵਿਚ ਭਾਰਤ ਦੇ ਵਿਰੁਧ ਪਾਰੀ ਦੀ ਸ਼ੁਰੂਆਤ ਕਰਨ ਆਏ ਕਾਲਿਨ ਮੁਨਰੋ ਨੇ ਸਿਰਫ 46 ਦੌੜਾਂ ਹੀ ਬਣਾਈਆਂ ਹਨ। ਪਹਿਲੇ ਮੈਚ ਵਿਚ 8 ਦੌੜਾਂ, ਦੂਜੇ ਵਨਡੇ ਵਿਚ 31 ਜਦੋਂ ਕਿ ਤੀਸਰੇ ਮੈਚ ਵਿਚ ਉਹ ਸਿਰਫ਼ 7 ਦੌੜਾਂ ਬਣਾ ਸਕੇ ਸਨ।