ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਦਿਤੀ ਕਰਾਰੀ ਹਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੀ ਜਾ ਰਹੀ ਪੰਜ ਮੈਚਾਂ ਦੀ ਵਨਡੇ ਲੜੀ ਵਿਚ ਹਲੇ ਤੱਕ ਸ਼ੁਰੂਆਤੀ ਤਿੰਨ ਮੈਚਾਂ ਵਿਚ ਭਾਰਤ ਦਾ ਦਬਦਬਾ ਰਿਹਾ ਸੀ ਪਰ ਲੜੀ ਵਿਚ 0 - 3 ...

New Zealand vs India 4th ODI

ਕਾਨਪੁਰ : ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੀ ਜਾ ਰਹੀ ਪੰਜ ਮੈਚਾਂ ਦੀ ਵਨਡੇ ਲੜੀ ਵਿਚ ਹਲੇ ਤੱਕ ਸ਼ੁਰੂਆਤੀ ਤਿੰਨ ਮੈਚਾਂ ਵਿਚ ਭਾਰਤ ਦਾ ਦਬਦਬਾ ਰਿਹਾ ਸੀ ਪਰ ਲੜੀ ਵਿਚ 0 - 3 ਨਾਲ  ਪਛੜਨ ਤੋਂ ਬਾਅਦ ਮੇਜਬਾਨ ਕੀਵੀ ਟੀਮ ਨੇ ਆਖ਼ਿਰਕਾਰ ਪਲਟਵਾਰ ਕਰ ਹੀ ਦਿਤਾ। ਲਗਾਤਾਰ ਤਿੰਨ ਹਾਰ ਤੋਂ ਬਾਅਦ ਚੌਥੇ ਮੈਚ 'ਚ ਨਿਊਜੀਲੈਂਡ ਦੀ ਇੱਜਤ ਦਾਂਵ 'ਤੇ ਲੱਗ ਗਈ ਸੀ। ਦਰਅਸਲ ਕੀਵੀ ਨੂੰ 2019 ਵਰਲਡ ਕਪ ਦਾ ਪ੍ਰਬਲ ਦਾਵੇਦਾਰ ਵੀ ਮੰਨਿਆ ਜਾ ਰਿਹਾ ਹੈ। ਮੇਜਬਾਨ ਟੀਮ ਨੇ ਇਸ ਦਾ ਸਬੂਤ ਵੀਰਵਾਰ ਨੂੰ ਹੈਮਿਲਟਨ ਵਨਡੇ ਵਿਚ ਦਿਖਾ ਦਿਤਾ।

ਕੀਵੀ ਗੇਂਦਬਾਜਾਂ ਨੇ ਭਾਰਤ ਵਰਗੀ ਮਜਬੂਤ ਟੀਮ ਨੂੰ 92 ਦੌੜਾਂ 'ਤੇ ਸਮੇਟ ਕੇ ਵਿਖਾ ਦਿਤਾ ਕਿ ਉਨ੍ਹਾਂ ਦੀ ਗੇਂਦਬਾਜੀ ਵਿਚ ਕਿੰਨਾ ਦਮ ਹੈ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਚੌਥਾ ਵਨਡੇ ਮੈਚ ਹੈਮਿਲਮਟਨ 'ਚ ਖੇਡਿਆ ਗਿਆ।

ਇਸ ਮੈਚ 'ਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 30.5 ਓਵਰਾਂ 'ਚ 92 ਦੌੜਾਂ 'ਤੇ ਆਲ ਆਊਟ ਹੋ ਗਈ।

ਕੀਵੀ ਟੀਮ ਨੂੰ ਜਿੱਤ ਲਈ 93 ਦੌੜਾਂ ਬਣਆਉਣੀਆਂ ਸਨ। ਮੇਜ਼ਬਾਨ ਟੀਮ ਨੇ ਜਿੱਤ ਲਈ ਮਿਲੇ ਟੀਚੇ 14.4 ਓਵਰ 'ਚ ਅੱਠ ਵਿਕੇਟ ਬਾਕੀ ਰਹਿੰਦੇ ਹਾਸਲ ਕਰ ਲਿਆ ਹੈ। ਪੰਜ ਮੈਚਾਂ ਦੀ ਵਨਡੇ ਸੀਰੀਜ਼ 'ਚ ਇਸ ਸਮੇਂ ਭਾਰਤ 3-1 ਤੋਂ ਅੱਗੇ ਸੀ। ਇਸ ਮੈਚ 'ਚ ਭਾਰਤੀ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਨੇ ਕੀਤੀ। ਇਕ ਵਾਰ ਫਿਰ ਧੋਨੀ ਟੀਮ ਦਾ ਹਿੱਸਾ ਨਹੀਂ ਸਨ ਵਿਰਾਟ ਦੀ ਥਾਂ ਟੀਮ 'ਚ ਸ਼ੁਭਮਨ ਗਿੱਲ ਨੂੰ ਸ਼ਾਮ ਕੀਤਾ ਗਿਆ ਸੀ। ਇਸ ਸੀਰੀਜ਼ ਨੂੰ ਟੀਮ ਇੰਡੀਆ ਪਹਿਲਾਂ ਆਪਣੇ ਨਾਮ ਕਰ ਚੁੱਕੀ ਹੈ।

ਭਾਰਤ ਨੇ ਪੰਜ ਵਨਡੇ ਮੈਚ ਦੀ ਸੀਰੀਜ਼ ਨੂੰ ਪਹਿਲੇ ਤਿੰਨ ਮੈਚ ਜਿੱਤ ਕੇ ਨਿਊਜ਼ੀਲੈਂਡ 'ਚ ਦੂਸਰੀ ਵਾਰ ਵਨਡੇ ਸੀਰੀਜ਼ ਜਿੱਤ ਚੁੱਕੀ ਹੈ। ਹੈਮਿਲਟਨ 'ਚ ਭਾਰਤ ਦਾ ਖਰਾਬ ਰਿਕਾਰਪਡ ਜੀ ਰਿਹਾ। ਇਸ ਮੈਦਾਨ 'ਤੇ ਭਾਰਨ ਨੇ ਹੁਣ ਤਕ 10 ਵਨਡੇ ਮੈਚ ਖੇਡੇ ਹਨ।

ਇਨ੍ਹਾਂ 'ਚੋਂ ਭਾਰਤ ਨੂੰ ਤਿੰਨ ਮੈਚਾਂ 'ਚੋਂ ਜਿੱਤ ਮਿਲੀ ਹੈ, ਜਦਕਿ ਬਾਕੀ ਸਾਰੇ ਮੈਚ ਹਾਰ ਗਏ ਸਨ। ਇਸ ਵਨਡੇ ਸੀਰੀਜ਼ 'ਚ ਭਾਰਤ ਹੁਣ ਵੀ ਕੀਵੀ ਟੀਮ ਤੋਂ 3-1 ਤੋਂ ਅੱਗੇ ਹਨ। ਟ੍ਰੈਂਟ ਬੋਲਟ ਨੇ ਪੰਜ ਭਾਰਤੀ ਬੱਲੇਬਾਜ਼ੀ ਨੂੰ ਆਊਟ ਕੀਤਾ। ਚੌਥੇ ਵਨਡੇ 'ਚ ਭਾਰਤੀ ਬੱਲੇਬਾਜ਼ੀ ਨੇ ਨਿਰਾਸ਼ ਕੀਤਾ।