ਜਾਣੋਂ ਅੱਜ ਦਾ ਦਿਨ ਭਾਰਤੀ ਕ੍ਰਿਕਟ ਲਈ ਕਿਉਂ ਹੈ ਯਾਦਗਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

2011, ਦਿਨ 2 ਅਪ੍ਰੈਲ ਨੂੰ ਭਾਰਤੀ ਕ੍ਰਿਕੇਟ ਦੇ ਇਤਹਾਸ ਵਿਚ ਹਮੇਸ਼ਾ ਸਭ ਤੋਂ ਸੁਨੇਹਰੇ ਦਿਨ...

India Team

ਨਵੀਂ ਦਿੱਲੀ : ਸਾਲ 2011, ਦਿਨ 2 ਅਪ੍ਰੈਲ ਨੂੰ ਭਾਰਤੀ ਕ੍ਰਿਕੇਟ ਦੇ ਇਤਹਾਸ ਵਿਚ ਹਮੇਸ਼ਾ ਸਭ ਤੋਂ ਸੁਨੇਹਰੇ ਦਿਨ ਦੇ ਰੂਪ ਵਿਚ ਜਾਣਿਆ ਜਾਵੇਗਾ। ਕਿਉਂਕਿ ਇਸ ਦਿਨ ਭਾਰਤ ਨੇ 28 ਸਾਲ ਬਾਅਦ ਕ੍ਰਿਕੇਟ ਵਿਸ਼ਵ ਕੱਪ ਅਪਣੇ ਨਾਂਅ ਕੀਤਾ। ਜਿਸ ਤੋਂ ਬਾਅਦ ਸਵਾ ਸੌ ਕਰੋੜ ਲੋਕ ਸੜਕਾਂ ਉਤੇ ਜਸ਼ਨ ਮਨਾਉਣ ਉਤਰ ਗਏ ਅਤੇ ਭਾਰਤੀ ਕ੍ਰਿਕੇਟ ਦੇ ਸੁਪਰ ਹੀਰੋ ਕਹੇ ਜਾਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਜਿਕਰ ਕਰਨ ਲੱਗੇ।

2011 ਕ੍ਰਿਕੇਟ ਵਰਲਡ ਕੱਪ ਦਾ ਫਾਇਨਲ ਦੋਨਾਂ ਮੇਜਬਾਨਾਂ ਸ਼੍ਰੀਲੰਕਾ ਅਤੇ ਭਾਰਤ  ਦੇ ਵਿਚ ਵਾਨਖੇੜੇ ਸਟੇਡਿਅਮ, ਮੁੰਬਈ ਵਿਚ 2 ਅਪ੍ਰੈਲ 2011 ਨੂੰ ਖੇਡਿਆ ਗਿਆ। ਅਜਿਹਾ ਕ੍ਰਿਕੇਟ ਇਤਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਕਿ ਉਪ-ਮਹਾਂਦੀਪ ਦੀਆਂ ਦੋ ਟੀਮਾਂ ਫਾਇਨਲ ਵਿਚ ਸਨ। ਹਾਲਾਂਕਿ ਅੰਤ ਵਿਚ ਭਾਰਤ ਨੂੰ 11 ਗੇਂਦਾਂ ਵਿਚ 4 ਦੌੜਾਂ ਚਾਹੀਦੀਆਂ ਸਨ। ਪਰ ਟੀਮ ਦੇ ਕਪਤਾਨ ਧੋਨੀ  ਨੇ ਛੱਕਾ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਮਾਹੀ ਅੰਦਾਜ਼ ਵਿਚ ਗਗਨਚੁੰਬੀ ਛੱਕਾ ਮਾਰ ਕੇ ਭਾਰਤ ਨੂੰ 1983 ਤੋਂ ਬਾਅਦ ਵਿਸ਼ਵ ਕੱਪ ਜਤਾਇਆ।

ਵਿਸ਼ਵ ਕੱਪ 2011 ਵਿਚ ਯੁਵਰਾਜ ਸਿੰਘ ਮੈਨ ਆਫ ਦ ਟੂਰਨਾਮੈਂਟ ਚੁਣੇ ਗਏ। ਉਨ੍ਹਾਂ ਨੇ ਵਿਸ਼ਵ ਕੱਪ ਵਿਚ 362 ਦੌੜਾਂ ਬਣਾਈਆਂ। 15 ਵਿਕੇਟ ਵੀ ਅਪਣੇ ਨਾਂਅ ਕੀਤੇ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ। ਉਸ ਨੇ 50 ਓਵਰਾਂ ਵਿਚ 6 ਵਿਕੇਟ ਉਤੇ 274 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤਣ ਲਈ 275 ਦੌੜਾਂ ਦਾ ਟਾਰਗੇਟ ਮਿਲਿਆ। ਉਥੇ ਹੀ ਭਾਰਤ ਦੀ ਸ਼ੂਰੁਆਤ ਵੀ ਖਾਸ ਨਹੀਂ ਰਹੀ।

ਦੋਨੋਂ ਸਲਾਮੀ ਬੱਲੇਬਾਜ ਸਹਿਵਾਗ ਅਤੇ ਸਚਿਨ ਮਲਿੰਗਾ ਦਾ ਸ਼ਿਕਾਰ ਹੋ ਗਏ। ਪਰ ਵਿਰਾਟ ਅਤੇ ਗੰਭੀਰ ਨੇ ਸ਼ੈਕੜਾ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ। ਵਿਰਾਟ ਦੇ ਆਉਟ ਹੋਣ ਤੋਂ ਬਾਅਦ ਕਪਤਾਨ ਧੋਨੀ ਨੇ ਅਪਣੇ ਆਪ ਨੂੰ ਪ੍ਰਮੋਟ ਕਰਦੇ ਹੋਏ ਉਤੇ ਬੱਲੇਬਾਜੀ ਕਰਨ ਆਏ। ਇਸ ਤੋਂ ਬਾਅਦ ਯੁਵਰਾਜ ਸਿੰਘ ਨੇ ਕੈਪਟਨ ਨਾਲ ਮੈਚ ਦੇ ਅੰਤ ਤੱਕ ਸਾਥ ਦੇ ਕੇ ਭਾਰਤ ਨੂੰ ਜਿੱਤ ਦਵਾਈ।