ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕੇਟ ਇਤਿਹਾਸ ਦੇ ਸ਼ਾਨਦਾਰ ਕ੍ਰਿਕਟਰ : ਕਪਿਲ ਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੂੰ 1983 ‘ਚ ਪਹਿਲਾ ਵਿਸ਼ਵ ਕੱਪ ਜਿੱਤਾਉਣ ਵਾਲੇ ਕਪਿਲ ਦੇਵ  ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡੀ...

MS Dhoni with Kapil Dev

ਨਵੀਂ ਦਿੱਲੀ (ਭਾਸ਼ਾ) : ਭਾਰਤ ਨੂੰ 1983 ‘ਚ ਪਹਿਲਾ ਵਿਸ਼ਵ ਕੱਪ ਜਿੱਤਾਉਣ ਵਾਲੇ ਕਪਿਲ ਦੇਵ  ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡੀ ਗੱਲ ਆਖੀ ਹੈ।ਕਪਿਲ ਦੇਵ ਨੇ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਕ੍ਰਿਕੇਟ ਇਤਹਾਸ ਦੇ ਸਭ ਤੋਂ ਸ਼ਾਨਦਾਰ ਕ੍ਰਿਕਟਰ ਨੇ।ਕਪਿਲ ਦੇਵ ਨੇ ਕਿਹਾ ਕਿ ਧੋਨੀ ਹਮੇਸ਼ਾ ਦੇਸ਼ ਨੂੰ ਆਪਣੇ ਆਪ ਤੋਂ ਪਹਿਲਾਂ ਰੱਖਦਾ ਹੈ ਅਤੇ ਇਸ ਦਾ ਪੁੰਨ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।ਇੱਕ ਰਿਪੋਰਟ ਮੁਤਾਬਕ ਕਪਿਲ ਦੇਵ ਨੇ ਇੱਕ ਸਮਾਗਮ ‘ਚ ਕਿਹਾ ਕਿ ਧੋਨੀ ਨੇ 90 ਟੇਸਟ ਖੇਡੇ ਅਤੇ ਫਿਰ ਇੱਕ ਦਿਨ ਆਖ ਦਿੱਤਾ ਕਿ ਹੁਣ ਨੋਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਧੋਨੀ ਨੇ ਅਜਿਹਾ ਕੀਤਾ ਅਤੇ ਇਸਦੇ ਲਈ ਉਨ੍ਹਾਂ ਨੂੰ ਸਲਾਮ ਕੀਤਾ ਜਾਣਾ ਚਾਹੀਦਾ ਹੈ।ਕਪਿਲ ਦੇਵ ਨੇ ਉਸ ਵਕਤ ਦਾ ਜਿਕਰ ਕੀਤਾ ਜਦੋਂ ਧੋਨੀ ਨੇ 2014 ‘ਚ ਟੇਸਟ ਕ੍ਰਿਕੇਟ ਦੀ ਕਪਤਾਨੀ ਛੱਡੀ ਸੀ ਅਤੇ ਵਿਰਾਟ ਕੋਹਲੀ ਨੂੰ ਕਪਤਾਨ ਬਣਾਇਆ ਗਿਆ ਸੀ। ਜ਼ਿਕਰ ਏ ਖਾਸ ਹੈ ਕਿ ਮਹੇਂਦਰ ਸਿੰਘ ਧੋਨੀ ਆਈ.ਸੀ.ਸੀ ਦੇ ਤਿੰਨ ਵੱਡੇ ਟੂਰਨਾਮੇਂਟ ਜਿਤਾਉਣ ਵਾਲੇ ਦੁਨੀਆ ਦੇ ਇਕਲੌਤੇ ਕਪਤਾਨ ਨੇ।ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਪਹਿਲੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤੀਆ ਸੀ।ਇਸਦੇ ਬਾਅਦ ਧੋਨੀ ਦੀ ਕਪਤਾਨੀ ‘ਚ 28 ਸਾਲ ਬਾਅਦ ਵਿਸ਼ਵ ਕੱਪ 2011 ‘ਚ ਜਿੱਤੀਆ ਗਿਆ ਸੀ।

 

ਇਨ੍ਹਾਂ ਹੀ ਨਹੀਂ ਇਸਦੇ ਨਾਲ ਹੀ ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਚੈਂਪਿਅੰਜ਼ ਟਰਾਫੀ ਉੱਤੇ ਵੀ ਆਪਣਾ ਕਬਜਾ ਜਮਾਇਆ ਸੀ।ਉਨ੍ਹਾਂ ਦੀ ਕਪਤਾਨੀ ‘ਚ ਹੀ ਭਾਰਤ ਨੇ 27 ਟੇਸਟ ਮੈਚ ਜਿੱਤੇ ਅਤੇ 2009 ‘ਚ ਪਹਿਲੀ ਵਾਰ ਆਈਸੀਸੀ ਟੇਸਟ ਰੈਂਕਿੰਗ ‘ਚ ਪਹਿਲਾ ਦਰਜਾ ਹਾਸਲ ਕੀਤਾ ਸੀ।