ਭਾਰਤੀ ਹਾਕੀ ਟੀਮ ਆਸਟਰੇਲੀਆ ਲਈ ਰਵਾਨਾ, ਜਾਣੋ ਕਦੋ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜ ਮੈਚਾਂ ਦੀ ਲੜੀ

ਏਜੰਸੀ

ਖ਼ਬਰਾਂ, ਖੇਡਾਂ

ਓਲੰਪਿਕ ਦੀ ਤਿਆਰੀ ਲਈ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗੀ

Representative Image.

ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਤਿਆਰੀ ਦੇ ਹਿੱਸੇ ਵਜੋਂ 6 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਆਸਟਰੇਲੀਆ ਰਵਾਨਾ ਹੋ ਗਈ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਸੋਮਵਾਰ ਰਾਤ ਨੂੰ ਰਵਾਨਾ ਹੋਈ। ਭਾਰਤੀ ਟੀਮ ਨੇ ਹਾਲ ਹੀ ’ਚ ਭੁਵਨੇਸ਼ਵਰ ’ਚ ਐਫ.ਆਈ.ਐਚ. ਪ੍ਰੋ ਲੀਗ ਦੇ ਚਾਰ ਮੈਚਾਂ ’ਚੋਂ ਤਿੰਨ ਜਿੱਤੇ ਹਨ। 

ਪਹਿਲਾ ਮੈਚ 6 ਅਪ੍ਰੈਲ ਨੂੰ ਖੇਡਿਆ ਜਾਵੇਗਾ ਅਤੇ ਇਸ ਤੋਂ ਬਾਅਦ 7, 10, 12 ਅਤੇ 13 ਅਪ੍ਰੈਲ ਨੂੰ ਮੈਚ ਖੇਡੇ ਜਾਣਗੇ। ਹਰਮਨਪ੍ਰੀਤ ਨੇ ਰਵਾਨਗੀ ਤੋਂ ਪਹਿਲਾਂ ਕਿਹਾ, ‘‘ਅਸੀਂ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਸਾਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਅਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਨੂੰ ਜਾਣਨ ਦਾ ਮੌਕਾ ਦੇਵੇਗਾ ਅਤੇ ਸਾਨੂੰ ਸੁਧਾਰ ਕਰਨ ਦਾ ਮੌਕਾ ਵੀ ਦੇਵੇਗਾ।’’

ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ, ‘‘ਅਸੀਂ ਅਪਣੇ ਹੁਨਰ ਅਤੇ ਰਣਨੀਤੀ ਨੂੰ ਨਿਖਾਰਨ ਲਈ ਇਕ ਟੀਮ ਵਜੋਂ ਸਖਤ ਮਿਹਨਤ ਕਰ ਰਹੇ ਹਾਂ। ਸਾਨੂੰ ਅਪਣੀ ਕਾਬਲੀਅਤ ’ਤੇ ਭਰੋਸਾ ਹੈ। ਸਾਨੂੰ ਯਕੀਨ ਹੈ ਕਿ ਪ੍ਰਦਰਸ਼ਨ ਚੰਗਾ ਹੋਵੇਗਾ।’’

ਭਾਰਤੀ ਟੀਮ: 

ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਪੀ.ਆਰ. ਸ਼੍ਰੀਜੇਸ਼, ਸੂਰਜ ਕਰਕੇਰਾ।

ਡਿਫੈਂਡਰ: ਹਰਮਨਪ੍ਰੀਤ ਸਿੰਘ (ਕਪਤਾਨ), ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ, ਆਮਿਰ ਅਲੀ।

ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂੰਕਾਂਤ ਸਿੰਘ। 

ਫਾਰਵਰਡ: ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ, ਮੌਸੀਨ, ਬੌਬੀ ਸਿੰਘ ਧਾਮੀ, ਅਰਿਜੀਤ ਸਿੰਘ ਹੁੰਦਲ।