Yuvraj Singh : ਭਾਰਤੀ ਟੀਮ ਨੂੰ ਆਪਣੀ ਸਮਰੱਥਾ ਅਨੁਸਾਰ ਖੇਡਣਾ ਚਾਹੀਦਾ ਹੈ : ਬੱਲੇਬਾਜ਼ ਯੁਵਰਾਜ ਸਿੰਘ
Yuvraj Singh : ਇਸ ਤਰ੍ਹਾਂ ਕਰਨ ਨਾਲ ਉਹ ICC ਟਰਾਫ਼ੀ ਜਿੱਤਣ ਲਈ ਲੰਬੇ ਇੰਤਜ਼ਾਰ ਨੂੰ ਕਰ ਸਕਦੇ ਹਨ ਖ਼ਤਮ
Yuvraj Singh : ਨਿਊਯਾਰਕ- ਮਸ਼ਹੂਰ ਬੱਲੇਬਾਜ਼ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਟੀਮ ’ਚ ਹੁਨਰ ਅਤੇ ਆਤਮਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਉਹ ਟੀ-20 ਵਿਸ਼ਵ ਕੱਪ ’ਚ ਵਿਰੋਧੀ ਟੀਮ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਸਮਰੱਥਾ ਅਨੁਸਾਰ ਖੇਡਿਆ ਜਾਵੇ। ਇਸ ਲਈ ਉਹ ਆਈਸੀਸੀ ਟਰਾਫ਼ੀ ਜਿੱਤਣ ਲਈ ਲੰਬੇ ਇੰਤਜ਼ਾਰ ਨੂੰ ਖ਼ਤਮ ਕਰ ਸਕਦੀ ਹੈ। ਭਾਰਤ ਨੇ ਆਖਰੀ ਵਾਰ 2013 ’ਚ ਚੈਂਪੀਅਨਜ਼ ਟਰਾਫ਼ੀ ਦੇ ਰੂਪ ’ਚ ਆਪਣਾ ਆਈਸੀਸੀ ਟੂਰਨਾਮੈਂਟ ਜਿੱਤਿਆ ਸੀ। ਇਸ ਤੋਂ ਦੋ ਸਾਲ ਪਹਿਲਾਂ ਭਾਰਤ ਨੇ ਯੁਵਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੇ 2007 ’ਚ ਪਹਿਲਾ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ ਜਿਸ ’ਚ ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਲੀਗ ਮੈਚ ’ਚ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਓਵਰ ’ਚ ਛੇ ਛੱਕੇ ਜੜੇ ਸਨ।
ਜਦੋਂ ਯੁਵਰਾਜ ਨੂੰ ਭਾਰਤ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਈਸੀਸੀ ਟਰਾਫ਼ੀ ਨਾ ਜਿੱਤਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਮੇਰਾ ਮੰਨਣਾ ਹੈ ਕਿ ਸਾਡੇ ਕੋਲ ਵੱਡੇ ਟੂਰਨਾਮੈਂਟ ਜਿੱਤਣ ਦਾ ਭਰੋਸਾ ਹੈ। ਜੇਕਰ ਭਾਰਤ ਆਪਣੇ ਆਪ 'ਤੇ ਵਿਸ਼ਵਾਸ ਰੱਖਦਾ ਹੈ ਅਤੇ ਆਪਣੀ ਪੂਰੀ ਸਮਰੱਥਾ ਨਾਲ ਖੇਡਦਾ ਹੈ ਤਾਂ ਉਹ ਖਿਤਾਬ ਜਿੱਤ ਸਕਦਾ ਹੈ। ਟੀ-20 ਵਿਸ਼ਵ ਕੱਪ ਲਈ ਆਈਸੀਸੀ ਦੇ ਰਾਜਦੂਤ ਯੁਵਰਾਜ ਨੇ ਕਿਹਾ, ''ਅਤੀਤ 'ਚ ਅਸੀਂ ਇਨ੍ਹਾਂ ਚੀਜ਼ਾਂ 'ਤੇ ਧਿਆਨ ਦੇ ਕੇ ਜਿੱਤੇ। ਅਸੀਂ ਆਪਣੇ ਮਜ਼ਬੂਤ ਬਿੰਦੂਆਂ 'ਤੇ ਧਿਆਨ ਕੇਂਦਰਿਤ ਕੀਤਾ। ਸਾਨੂੰ ਇਸ ਗੱਲ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਵਿਰੋਧੀ ਟੀਮ ਸਾਨੂੰ ਕਿੱਥੇ ਨੁਕਸਾਨ ਪਹੁੰਚਾ ਸਕਦੀ ਹੈ। ਸਾਨੂੰ ਆਪਣੇ ਮਜ਼ਬੂਤ ਨੁਕਤਿਆਂ 'ਤੇ ਧਿਆਨ ਦੇਣਾ ਹੋਵੇਗਾ। ਸਾਡੇ ਕੋਲ ਕਈ ਮੈਚ ਜੇਤੂ ਖਿਡਾਰੀ ਹਨ। ਉਨ੍ਹਾਂ ਨੇ ਕਿਹਾ ਕਿ ਆਈਸੀਸੀ ਵਿਸ਼ਵ ਕੱਪ ਦੀ ਤਿਆਰੀ ਲਈ ਆਈਪੀਐਲ ਸਭ ਤੋਂ ਵਧੀਆ ਪਲੇਟਫਾਰਮ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਹ ਇੱਕ ਸ਼ਾਨਦਾਰ ਟੂਰਨਾਮੈਂਟ ਹੋਵੇਗਾ।"
ਇਹ ਵੀ ਪੜੋ:Special Train News : 5 ਜੁਲਾਈ ਤੋਂ ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲੇਗੀ ਵਿਸ਼ੇਸ਼ ਰੇਲ
ਇਸ ਸਬੰਧੀ ਯੁਵਰਾਜ ਨੇ ਕਿਹਾ, ''ਜੇਕਰ ਭਾਰਤ ਜਿੱਤਦਾ ਹੈ ਤਾਂ ਇਹ ਸਾਡੇ ਲਈ ਸ਼ਾਨਦਾਰ ਪਲ ਹੋਵੇਗਾ। ਭਾਰਤ ਨੂੰ ICC ਟਰਾਫ਼ੀ ਜਿੱਤੇ ਕਾਫ਼ੀ ਸਮਾਂ ਹੋ ਗਿਆ ਹੈ। ਉਮੀਦ ਹੈ ਕਿ ਇਸ ਵਾਰ ਸਾਡੀ ਟੀਮ ਇਸ ਇੰਤਜ਼ਾਰ ਨੂੰ ਖ਼ਤਮ ਕਰੇਗੀ।'' ਅਮਰੀਕਾ ਅਤੇ ਵੈਸਟਇੰਡੀਜ਼ ਸਾਂਝੇ ਤੌਰ 'ਤੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਹਨ। ਜਦ ਇਸ ਬਾਰੇ ਯੁਵਰਾਜ ਤੋਂ ਪੁੱਛਿਆ ਗਿਆ ਕਿ ਕਿਹੜੀਆਂ ਟੀਮਾਂ ਫਾਈਨਲ 'ਚ ਜਗ੍ਹਾ ਬਣਾ ਸਕਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੀ ਉਮੀਦ ਭਾਰਤ ਤੋਂ ਹੈ ਅਤੇ ਸ਼ਾਇਦ ਵੈਸਟਇੰਡੀਜ਼ ਜਾਂ ਪਾਕਿਸਤਾਨ ਤੋਂ ਪਰ ਆਸਟ੍ਰੇਲੀਆ ਤੋਂ ਨਹੀਂ।'
(For more news apart from Indian team should play to potential : Batsman Yuvraj Singh News in Punjabi, stay tuned to Rozana Spokesman)