ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਹਾਸਲ ਕੀਤਾ ਦੂਜਾ ਸਥਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਟੂਰਨਾਮੈਂਟ 'ਚ ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਡਬਲ ਮੁਕਾਬਲੇ 'ਚ ਦੂਸਰਾ ਸਥਾਨ ਹਾਸਲ ਕਰ ਕੇ ਅਪਣੇ ਆਪ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ

Simarjeet Kaur

ਚੰਡੀਗੜ੍ਹ : ਬੀਤੇ ਦਿਨੀਂ ਯੂ ਏ ਈ ਦੇ ਆਬੂਧਾਬੀ ਵਿਖੇ ਹੋਏ ਟੇਬਲ ਸੌਕਰ ਮਾਸਟਰ ਸੀਰੀਜ਼ 'ਚ ਭਾਰਤ ਵਲੋਂ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਗਈ। ਇਸ ਟੂਰਨਾਮੈਂਟ 'ਚ ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਡਬਲ ਮੁਕਾਬਲੇ 'ਚ ਦੂਸਰਾ ਸਥਾਨ ਹਾਸਲ ਕਰ ਕੇ ਅਪਣੇ ਆਪ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਅਪ੍ਰੈਲ 2019 'ਚ ਨੇਪਾਲ 'ਚ ਖੇਡੇ ਗਏ ਮੁਕਾਬਲੇ 'ਚ ਮਹਿਲਾ ਜੋੜੀ 'ਚ ਪਹਿਲਾ, ਮਹਿਲਾ ਸਿੰਗਲ 'ਚ ਦੂਜਾ ਤੇ 16 ਸਾਲਾ ਜੋੜੀ ਗਰੁੱਪ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਦੱਸਣਯੋਗ ਜੂਨ 2019 'ਚ ਆਬੂਧਾਬੀ 'ਚ ਖੇਡੇ ਗਏ ਇਸ ਟੂਰਨਾਮੈਂਟ ਜਰਮਨ, ਆਬੂਧਾਬੀ, ਦੁਬਈ ਤੇ ਸੀਰੀਆ ਆਦਿ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਸਬੰਧੀ ਜਦੋਂ ਖਿਡਾਰਨ ਸਿਮਰਪ੍ਰੀਤ ਕੌਰ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਸ ਨੇ ਦਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਟੇਬਲ ਸੌਕਰ ਖੇਡਣ ਦਾ ਸ਼ੌਂਕ ਹੈ ਇਸ ਲਈ ਉਹ ਸਖ਼ਤ ਮਿਹਨਤ ਕਰਦੀ ਆ ਰਹੀ ਹੈ

ਜਿਸ ਤਹਿਤ ਉਹ ਦੇਸ਼ ਵਿਦੇਸ਼ 'ਚ ਅਪਣੀ ਖੇਡ ਦਾ ਪ੍ਰਦਰਸ਼ਨ ਵਿਖਾ ਚੁੱਕੀ ਹੈ। ਇਸ ਮੌਕੇ ਅਕਾਲ ਅਕੈਡਮੀ ਭੁਸਲਾ ਦੀ ਪ੍ਰਿੰਸੀਪਲ ਗੁਰਜੀਤ ਕੌਰ , ਕੋਚ ਅਸ਼ੋਕ ਕੁਮਾਰ, ਸੇਵਾਦਾਰ ਜਸਵੰਤ ਸਿੰਘ ਅਤੇ ਈਗਲ ਟੇਬਲ ਸੌਕਰ ਕਲੱਬ ਵਲੋਂ ਸਾਂਝੇ ਰੂਪ 'ਚ ਬੱਚੀ ਤੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿਤੀ। ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀਆਂ 'ਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਹਨ।