21 ਸਾਲਾ ਭਾਰਤੀ ਤੈਰਾਕ ਮਾਨਾ ਪਟੇਲ ਨੇ ਕੀਤਾ ਟੋਕੀਓ ਉਲੰਪਿਕ ਲਈ ਕੁਆਲੀਫਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਾਨਾ ਪਟੇਲ ਅਹਿਮਦਾਬਾਦ ਦੀ ਰਹਿਣ ਵਾਲੀ ਹੈ। ਟੋਕੀਓ ਓਲੰਪਿਕਸ ਲਈ ਸ੍ਰੀਹਰਿ ਨਟਰਾਜ ਅਤੇ ਸਾਜਨ ਪ੍ਰਕਾਸ਼ ਤੋਂ ਬਾਅਦ ਉਹ ਤੀਜੀ ਭਾਰਤੀ ਤੈਰਾਕ ਹੈ।

Maana Patel

ਨਵੀਂ ਦਿੱਲੀ : ਭਾਰਤ ਦੀ ਬੈਕਸਟ੍ਰੋਕ ਤੈਰਾਕ ਮਾਨਾ ਪਟੇਲ ਨੇ ਭਾਰਤੀ ਮਹਿਲਾ ਪੱਧਰ 'ਤੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਹ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਇਸ ਤੋਂ ਇਲਾਵਾ ਉਹ ਤੀਜੀ ਭਾਰਤੀ ਹੈ ਜਿਸ ਨੇ ਇਸ ਖੇਡ ਵਰਗ ਵਿਚ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।

ਇਹ ਵੀ ਪੜ੍ਹੋ - ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ

ਭਾਰਤ ਦੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਮਾਨਾ ਪਟੇਲ ਨੂੰ ਵਧਾਈ ਦਿੱਤੀ ਹੈ। 
ਰਿਜੀਜੂ ਨੇ ਟਵੀਟ ਕਰ ਲਿਖਿਆ, “ਬੈਕਸਟ੍ਰੋਕ ਤੈਰਾਕ ਮਾਨਾ ਪਟੇਲ ਭਾਰਤ ਦੀ ਪਹਿਲੀ ਮਹਿਲਾ ਅਤੇ ਤੀਜੀ ਭਾਰਤੀ ਤੈਰਾਕ ਬਣ ਗਈ ਹੈ, ਜਿਸ ਨੇ ਟੋਕਿਓ 2020 ਲਈ ਕੁਆਲੀਫਾਈ ਕਰ ਲਿਆ ਹੈ। ਉਹਨਾਂ ਲਿਖਿਆ ਕਿ ਮੈਂ ਮਾਨਾ ਨੂੰ ਵਧਾਈ ਦਿੰਦਾ ਹਾਂ, ਜਿਸ ਨੇ ਯੂਨੀਵਰਸਿਟੀ ਕੋਟੋ ਦੇ ਤਹਿਤ ਕੁਆਲੀਫਿਕੇਸ਼ਨ ਹਾਸਲ ਕੀਤੀ ਹੈ। ਵੈਲ ਡਨ। 

ਇਹ ਵੀ ਪੜ੍ਹੋ - ਵੋਟਾਂ ਬਦਲੇ ‘ਮੁਫ਼ਤ ਸਹੂਲਤਾਂ’ ਜਾਂ ਜੂਠੇ ਛਿੱਲੜ?

ਮਾਨਾ ਪਟੇਲ ਅਹਿਮਦਾਬਾਦ ਦੀ ਰਹਿਣ ਵਾਲੀ ਹੈ। ਟੋਕੀਓ ਓਲੰਪਿਕਸ ਲਈ ਸ੍ਰੀਹਰਿ ਨਟਰਾਜ ਅਤੇ ਸਾਜਨ ਪ੍ਰਕਾਸ਼ ਤੋਂ ਬਾਅਦ ਉਹ ਤੀਜੀ ਭਾਰਤੀ ਤੈਰਾਕ ਹੈ। 21 ਸਾਲਾ ਤੈਰਾਕ ਪਟੇਲ ਨੇ ਨੈਸ਼ਨਲ ਖੇਡਾਂ ਵਿੱਚ 50 ਮੀਟਰ ਬੈਕਸਟ੍ਰੋਕ ਅਤੇ 200 ਮੀਟਰ ਬੈਕਸਟ੍ਰੋਕ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਮਾਨਾ ਨੇ 2015 ਵਿਚ ਹੋਈ ਨੈਸ਼ਨਲ ਸਕੂਲ ਗੇਮਜ਼ ਦੇ 100 ਮੀਟਰ ਬੈਕਸਟ੍ਰੋਕ ਈਵੈਂਟ ਵਿਚ ਸੋਨ ਤਮਗਾ ਵੀ ਜਿੱਤਿਆ ਹੈ।

ਫਿਰ ਉਸ ਨੇ ਕੌਮੀ ਰਿਕਾਰਡ ਵੀ ਤੋੜ ਦਿੱਤਾ। ਪਟੇਲ ਨੂੰ 2015 ਵਿਚ ਓਲੰਪਿਕ ਗੋਲਡ ਕੁਐਸਟ ਲਈ ਚੁਣਿਆ ਗਿਆ ਸੀ, ਜਿਸ ਵਿਚ ਪਹਿਲੀ ਵਾਰ ਤੈਰਾਕ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਤਿੰਨ ਸਾਲ ਬਾਅਦ, 2018 ਵਿਚ ਪਟੇਲ ਨੇ 72 ਵੀਂ ਸੀਨੀਅਰ ਨੈਸ਼ਨਲ ਐਕਵਾਇਟ ਚੈਂਪੀਅਨਸ਼ਿਪ ਵਿਚ ਤਿੰਨ ਸੋਨੇ ਦੇ ਤਗਮੇ ਜਿੱਤੇ। ਪਟੇਲ ਨੇ ਸਾਲ 2018 ਵਿਚ ਤਿਰੂਵਨੰਤਪੁਰਮ ਵਿਚ ਸੀਨੀਅਰ ਨਾਗਰਿਕਾਂ ਵਿਚ ਸਾਰੇ ਤਿੰਨ ਬੈਕ ਸਟਰੋਕ ਈਵੈਂਟ ਜਿੱਤੇ।