ਇੰਗਲੈਂਡ ਦੇ ਇਸ ਖਿਡਾਰੀ ਨੇ ਕਿਹਾ, ਕੋਹਲੀ ਦੇ ਜਸ਼ਨ ਮਨਾਉਣ ਦੇ ਢੰਗ ਨਾਲ ਅਸੀਂ ਤਣਾਅ `ਚ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

​ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੈਟਨ ਜੇਨਿੰਗਸ ਨੇ ਕਿਹਾ ਕਿ ਪਹਿਲੇ ਟੈਸਟ ਵਿਚ ਉਨ੍ਹਾਂ ਦੇ  ਸਾਥੀ ਜੋ ਰੂਟ  ਦੇ ਆਊਟ ਹੋਣ  ਦੇ ਬਾਅਦ ਭਾਰਤੀ ਕਪਤਾਨ

joy root and virat kohli

ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੈਟਨ ਜੇਨਿੰਗਸ ਨੇ ਕਿਹਾ ਕਿ ਪਹਿਲੇ ਟੈਸਟ ਵਿਚ ਉਨ੍ਹਾਂ ਦੇ  ਸਾਥੀ ਜੋ ਰੂਟ  ਦੇ ਆਊਟ ਹੋਣ  ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ  ਦੇ ਜਸ਼ਨ ਮਨਾਉਣ ਦੇ ਤਰੀਕੇ ਤੋਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸੱਭ ਆਪਣੇ ਤਰੀਕੇ ਨਾਲ ਵਿਕੇਟ ਲੈਣ ਦੀ ਖੁਸ਼ੀ `ਚ  ਜਸ਼ਨ ਮਨਾ ਸਕਦੇ ਹਨ। ਦਸਿਆ ਜਾ ਰਿਹਾ ਹੈ ਕੇ ਭਾਰਤੀ ਕਪਤਾਨ  ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਡਾਰੀ ਦਾ ਵਨਡੇ ਸੀਰੀਜ  ਦੇ ਦੌਰਾਨ ਸ਼ਤਕ ਦਾ ਬੱਲਾ ਗਿਰਾ ਕੇ ਜਸ਼ਨ ਮਨਾਉਣ ਦਾ ਮਜ਼ਾਕ ਉਡਾਇਆ ਹੈ।

ਭਾਰਤੀ ਕਪਤਾਨ ਨੇ ਰੂਟ  ( 80 )  ਨੂੰ ਸਟੰਪ ਉੱਤੇ ਸਿੱਧੇ ਥਰੋ ਨਾਲ ਰਣ ਆਉਟ ਕੀਤਾ। ਇੰਗਲੈਂਡ ਦਾ ਇਹ ਖਿਡਾਰੀ 63ਵੇਂ ਓਵਰ ਵਿਚ ਦੂਜੇ ਰਣ ਦੀ ਕੋਸ਼ਿਸ਼ ਵਿਚ ਰਣ ਆਊਟ ਹੋ ਗਿਆ। ਜੇਨਿੰਗਸ ਨੇ ਇਸ ਘਟਨਾ ਨੂੰ ਤਰਜੀਹ ਨਹੀਂ ਦਿੱਤੀ ਅਤੇ ਕਿਹਾ , ਇਸ ਵਿੱਚ ਕੋਈ ਮੁਸ਼ਕਿਲ ਨਹੀਂ .ਹਰ ਕਿਸੇ ਨੂੰ ਆਪਣੇ ਤਰੀਕੇ  ਨਾਲ ਜਸ਼ਨ ਮਨਾਉਣ ਦਾ ਅਧਿਕਾਰ ਹੈ। ਤੁਹਾਨੂੰ ਦਸ ਦੇਈਏ ਕੇ ਇੰਗਲੈਂਡ ਦਾ ਸਕੋਰ ਚਾਰ ਵਿਕੇਟ ਉੱਤੇ 216 ਰਣ ਸੀ, ਅਤੇ  ਸਟੰਪ ਤੱਕ ਨੌਂ ਵਿਕੇਟ ਉੱਤੇ 285 ਰਣ ਹੋ ਗਿਆ।

ਨਾਲ ਹੀ ਜੇਨਿੰਗਸ ਨੇ ਕਿਹਾ ਕਿ ਮੇਜਬਾਨ ਟੀਮ ਮੌਕੇ ਦਾ ਫਾਇਦਾ ਚੁੱਕਣ ਤੋਂ ਚੂਕ ਗਈ ਪਰ ਭਾਰਤੀ ਟੀਮ ਕਾਫੀ ਮਜਬੂਤ ਹੈ `ਤੇ  ਉਹ ਹੁਣ ਵੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਨੇ ਰੂਟ ਦੀ ਬੱਲੇਬਾਜੀ ਦੀ ਤਾਰੀਫ ਕਰਦੇ ਹੋਏ ਕਿਹਾ  ਰੂਟ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਹ ਜਿਸ ਤਰ੍ਹਾਂ ਨਾਲ ਪਾਰੀ ਨੂੰ ਅੱਗੇ ਵਧਾਉਂਦੇ ਹਨ, ਉਹਨਾਂ ਦੀ ਇਕ ਆਪਣੀ ਹੀ ਕਲਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੇ ਉਹ ਇਕ ਅਨੋਖੀ ਕਿਸਮ ਦਾ ਖਿਡਾਰੀ ਹੈ।  ਹਾਲਾਂਕਿ ਉਸ ਦਾ ਆਊਟ ਹੋਣਾ ਕਾਫ਼ੀ ਨਿਰਾਸ਼ਾਜਨਕ ਹੈ ,ਕਿਉਂਕਿ ਇਸ ਤੋਂ ਉਹ ਬਹੁਤ ਵੱਡਾ ਸਕੋਰ ਨਹੀਂ ਬਣਾ ਸਕਿਆ।

ਪਰ ਉਸ ਨੇ ਜਿੰਨੀ ਵੀ ਪਾਰੀ ਖੇਡੀ ਉਹ ਦੇਖਣਯੋਗ ਸੀ। ਨਾਲ ਹੀ ਰੂਟ ਦੇ ਹੱਕ `ਚ ਉਹਨਾਂ ਨੇ ਇਹ ਵੀ ਕਿਹਾ ਕੇ ਰੂਟ ਕਾਫੀ ਸ਼ਾਂਤਮਈ ਖਿਡਾਰੀ ਹਨ ਅਤੇ ਉਹਨਾਂ ਨੂੰ ਪਤਾ ਹੈ ਕੇ ਮੈਂ ਕਿਸ ਤਰੀਕੇ ਨਾਲ ਮੈਦਾਨ `ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਾ ਹੈ। ਭਾਵੇ ਹੀ ਉਹ ਜਲਦੀ ਆਊਟ ਹੋ ਗਏ ਪਰ ਉਹਨਾਂ ਦੀ ਪਾਰੀ ਨੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਜ਼ਰੂਰ ਖੁਸ ਕੀਤਾ ਹੋਵੇਗਾ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕੇ ਕੁੱਕ ਦੇ ਸਸਤੇ ਵਿਚ ਆਊਟ ਹੋਣ  ਦੇ ਬਾਅਦ ਜੇਨਿੰਗਸ ਨੇ ਰੂਟ  ਦੇ ਨਾਲ ਮਿਲ ਕੇ 72 ਰਣ ਜੋੜੇਪਰ ਲੰਚ  ਦੇ ਬਾਅਦ ਹੀ ਉਹਨਾਂ ਦੀ ਪਾਰੀ ਸਿਮਟ ਗਈ .