ਗ੍ਰਿਫ਼ਤਾਰ ਹੋਣਗੇ ਵਿਰਾਟ ਕੋਹਲੀ? ਹਾਈਕੋਰਟ ਵਿਚ ਪਟੀਸ਼ਨ ਦਰਜ, ਜਾਣੋ ਕੀ ਹੈ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਨਲਾਈਨ ਜੂਏ ਨੂੰ ਲੈ ਕੇ ਵੱਡੇ ਵਿਵਾਦ ਵਿਚ ਫਸ ਗਏ ਹਨ।

Virat Kohli

ਨਵੀਂ ਦਿੱਲੀ:  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਨਲਾਈਨ ਜੂਏ ਨੂੰ ਲੈ ਕੇ ਵੱਡੇ ਵਿਵਾਦ ਵਿਚ ਫਸ ਗਏ ਹਨ। ਮਦਰਾਸ ਹਾਈਕੋਰਟ ਵਿਚ ਭਾਰਤੀ ਕਪਤਾਨ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪਟੀਸ਼ਨ ਦਰਜ ਕੀਤੀ ਗਈ ਹੈ। ਉਹਨਾਂ ‘ਤੇ ਇਲ਼ਜ਼ਾਮ ਲਗਾਇਆ ਗਿਆ ਹੈ ਕਿ ਉਹ ਆਨਲਾਈਨ ਜੂਏ ਨੂੰ ਪ੍ਰਮੋਟ ਕਰ ਰਹੇ ਹਨ।

ਇਸ ਪਟੀਸ਼ਨ ਵਿਚ ਕੋਰਟ ਕੋਲ ਉਹਨਾਂ ਐਪਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ, ਜਿਨਾਂ ‘ਤੇ ਆਨਲਾਈਨ ਜੂਆ ਖੇਡਿਆ ਜਾਂਦਾ ਹੈ। ਪਟੀਸ਼ਨ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਦਾ ਨੌਜਵਾਨਾਂ ‘ਤੇ ਗਲਤ ਪ੍ਰਭਾਵ ਪੈ ਰਿਹਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਆਨਲਾਈਨ ਗੈਂਬਲਿੰਗ ਦੀ ਇਹ ਐਪ ਪ੍ਰਮੋਸ਼ਨ ਲਈ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਦੀ ਵਰਤੋਂ ਕਰ ਰਹੀ ਹੈ।

ਚੇਨਈ ਦੇ ਹੀ ਇਕ ਵਕੀਲ ਨੇ ਹਾਈ ਕੋਰਟ ਵਿਚ ਇਹ ਪਟੀਸ਼ਨ ਦਿੱਤੀ ਹੈ। ਵਕੀਲ ਮੁਤਾਬਕ ਅਜਿਹੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਅਜਿਹੀ ਹੀ ਇਕ ਐਪ ‘ਤੇ ਜੂਆ ਖੇਡਣ ਲਈ ਨੌਜਵਾਨ ਨੇ ਪੈਸੇ ਲਏ ਸੀ ਪਰ ਉਹ ਪੈਸੇ ਵਾਪਸ ਨਹੀਂ ਕਰ ਸਕਿਆ।

ਇਸ ਦੇ ਚਲਿਦਆਂ ਉਸ ਨੇ ਆਤਮ ਹੱਤਿਆ ਕਰ ਲਈ। ਇਸ ਕੇਸ ਦੀ ਸੁਣਵਾਈ ਚਾਰ ਅਗਸਤ ਨੂੰ ਹੋਵੇਗੀ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਹੀ ਕਈ ਬ੍ਰਾਂਡਸ ਦੀ ਪ੍ਰਮੋਸ਼ਨ ਕਰ ਰਹੇ ਹਨ।