ਭਾਰਤੀ ਖਿਡਾਰੀ ਦਿਨ-ਰਾਤ ਟੈਸਟ ਮੈਚ 'ਚ ਗੁਲਾਬੀ ਗੇਂਦ ਨਾਲ ਨਹੀਂ ਖੇਡਣਾ ਚਾਹੁੰਦੇ : ਸੰਜੇ ਮਾਂਜਰੇਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਭਾਰਤੀ ਬੱਲੇਬਾਜ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਦਿਨ ਰਾਤ ਟੈਸਟ ਮੈਚਾਂ ਨਾਲ ਦਰਸ਼ਕਾਂ ਦੀ ਸੰਖਿਆ ਵਿਚ ਵਾਧਾ ਹੋਵੇਗਾ...

Sanjay Manjrekar

ਮੁੰਬਈ : ਸਾਬਕਾ ਭਾਰਤੀ ਬੱਲੇਬਾਜ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਦਿਨ ਰਾਤ ਟੈਸਟ ਮੈਚਾਂ ਨਾਲ ਦਰਸ਼ਕਾਂ ਦੀ ਸੰਖਿਆ ਵਿਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਭਾਰਤ ਇਸ ਨੂੰ ਅਪਣਾਉਣ ਦੇ ਖ਼ਿਲਾਫ਼ ਕਿਉਂ ਹੈ? ਉਹਨਾਂ ਨੇ ਕਿਹਾ ਕਿ ਖਿਡਾਰੀ ਟੈਸਟ ਕ੍ਰਿਕੇਟ ਦੀ ਬਜਾਏ ਟੀ-20 ਲੀਗ 'ਚ ਖੇਡਣਾ ਇਸ ਲਈ ਪਸੰਦ ਕਰ ਰਹੇ ਹਨ, ਕਿਉਂਕਿ ਛੋਟੇ ਸਮੇਂ ਦੀ ਖੇਡ ਹੈ ਅਤੇ ਇਸ ਵਿਚ ਕਾਫ਼ੀ ਧਨ ਰਾਸ਼ੀ ਹੁੰਦੀ ਹੈ। ਮਾਂਜਰੇਕਰ ਨੇ ਕਿਹਾ, 'ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੈਸਟ ਕ੍ਰਿਕੇਟ ਦੇ ਪ੍ਰਤੀ ਰੁਝਾਉਣ, ਦਰਸ਼ਕਾਂ ਦੀ ਸੰਖਿਆ ਵਧਾਉਣ, ਅਤੇ ਪ੍ਰਸਿੱਧਤਾ ਨੂੰ ਵਧਾਉਣ ਦਾ ਇਕ ਤਰੀਕਾ ਦਿਨ-ਰਾਤ ਟੈਸਟ ਮੈਚ ਹਨ। 

ਇਸ ਸਾਬਕਾ ਖਿਡਾਰੀ ਨੇ ਕ੍ਰਿਕੇਟ ਕਲੱਬ ਆਫ਼ ਇੰਡੀਆ ਵਿਚ 9ਵੇਂ ਦਲੀਪ ਸਰਦੇਸਾਈ ਮੈਮੋਰੋਲੀਅਲ ਲੈਕਚਰ ਵਿਚ ਭਾਸ਼ਣ ਦਿੰਦੇ ਹੋਏ ਹੈਰਾਨੀ ਪ੍ਰਗਟ ਕੀਤੀ, ਅਸੀਂ ਜ਼ਿਆਦਾ ਦਿਨ-ਰਾਤ ਟੈਸਟ ਮੈਚ ਕਿਉਂ ਨਹੀਂ ਖੇਡ ਰਹੇ, ਜਦੋਂ ਕਿ ਪਤਾ ਹੈ ਇਸ ਨਾਲ ਦਰਸ਼ਕਾਂ ਦੀ ਸੰਖਿਆ ਵਿਚ ਹੋਰ ਵਾਧਾ ਹੋਵੇਗਾ। ਉਹਨਾਂ ਨੇ ਕਿਹਾ, ਭਾਰਤ ਨੇ ਹਾਲ 'ਚ ਗੁਲਾਬੀ ਗੇਂਦ ਨਾਲ ਖੇਡਣ ਦੀ ਪੇਸ਼ਕਸ ਨੂੰ ਨੁਕਾਰ ਦਿੱਤਾ, ਕਿਉਂਕਿ ਖਿਡਾਰੀ ਇਸ ਨਾਲ ਖੇਡਣ ਤੋਂ ਡਰਦੇ ਹਨ, ਗੁਲਾਬੀ ਗੇਂਦ ਅਤੇ ਤ੍ਰੇਲ ਵਿਚ ਨਹੀਂ ਖੇਡਣਾ ਚਾਹੁੰਦੇ। ਭਾਰਤ ਦੇ ਲਈ 74 ਵਨ-ਡੇ ਖੇਡ ਚੁੱਕੇ 53 ਸਾਲਾ ਸਾਬਕਾ ਕ੍ਰਿਕੇਟਰ ਖਿਡਾਰੀ ਨੇ ਕਿਹਾ, ਮੇਰਾ ਹਮੇਸ਼ਾ ਮੰਨਣਾ ਹੈ ਕਿ ਹਾਲਾਤ ਦੋਵੇਂ ਟੀਮਾਂ ਲਈ ਬਰਾਬਰ ਹਨ।

ਸੰਜੇ ਮਾਂਜਰੇਕਰ ਨੇ ਕਿਹਾ, ਅੱਜ ਟੈਸਟ ਕ੍ਰਿਕੇਟ ਖਾਲੀ ਸਟੈਂਡ ਦੇ ਸਾਹਮਣੇ ਖੇਡਿਆ ਜਾਂਦਾ ਹੈ ਅਤੇ ਆਈਪੀਐਲ 50,000 ਤੋਂ ਜ਼ਿਆਦਾ ਬਾਹਰੀ ਲੋਕਾਂ ਦੇ ਸਾਹਮਣੇ ਜਿਸ ਵਿਚ ਲੱਖਾਂ ਲੋਕ ਟੀਵੀ 'ਤੇ ਦੇਖਦੇ ਹਨ। ਉਹਨਾਂ ਨੇ ਕਿਹਾ, ਹਰ ਹਾਲਤ ਵਿਚ ਖਿਡਾਰੀ ਆਈਪੀਐਲ ਵਿਚ ਖੇਡਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਅਤੇ ਇਸ ਦੇ ਦੌਰਾਨ ਖਿਡਾਰੀਆਂ ਨੂੰ ਕਿੰਨੀਆਂ ਹੀ ਸੱਟਾਂ ਲੱਗਦੀਆਂ ਹਨ। ਆਈਪੀਐਲ ਤੋਂ ਤੁਹਾਨੂੰ ਪ੍ਰਸਿਧੀ ਅਤੇ ਧਨ ਮਿਲਦਾ ਹੈ। ਕਿਹੜਾ ਇਸ ਨੂੰ ਖੇਡਣ ਤੋਂ ਨਾਂਹ ਕਰੇਗਾ?ਮਾਂਜਰੇਕਰ ਨੇ ਕਿਹਾ,  ਟੈਸਟ ਕ੍ਰਿਕੇਟ ਇੰਨ੍ਹਾ ਮੁਸ਼ਕਿਲ ਹੈ, ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਈਂ ਕ੍ਰਿਕੇਟਰ ਟੈਸਟ ਕ੍ਰਿਕੇਟ ਦੀ ਬਜਾਏ ਟੀ-20 ਲੀਗ ਨੂੰ ਚੁਣ ਰਹੇ ਹਨ।

ਪ੍ਰਸ਼ਾਸਕ ਕਮੇਟੀ (ਸੀਓਏ) ਦੀ ਮੈਂਬਰ ਡਾਇਨਾ ਏਡੂਲਜੀ ਨੇ ਸੋਮਵਾਰ ਨੂੰ ਕਿਹਾ ਕਿ  ਬੀਸੀਸੀਆਈ ਭਾਰਤ ਦੇ ਦਿਨ-ਰਾਤ ਟੈਸਟ ਵਿਚ ਖੇਡਣ ਦਾ ਤਰੀਕਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਸਟ੍ਰੇਲੀਆ ਨੇ ਦਸੰਬਰ ਵਿਚ ਉਹਨਾਂ ਦੀ ਸਰਜ਼ਮੀਂ ਉਤੇ ਹੋਣ ਵਾਲੇ ਦੌਰੇ ਦੇ ਦੌਰਾਨ ਏਡੀਲੇਡ ਵਿਚ ਗੁਲਾਬੀ ਗੇਂਦ ਨਾਲ ਖੇਡਣ ਦੇ ਲਈ ਮੇਜ਼ਬਾਨੀ  ਕਰਨ ਦੀ ਇਛਾ ਪ੍ਰਗਟ ਕੀਤੀ ਸੀ, ਪਰ ਭਾਰਤ ਨੇ ਦਿਨ-ਰਾਤ ਟੈਸਟ ਵਿਚ ਖੇਡਣ ਤੋਂ  ਮਨ੍ਹਾ ਕਰ ਦਿੱਤਾ ਸੀ।